ਬਜਟ ‘ਚ ਇਨਕਮ ਟੈਕਸ ਦੇਣ ਵਾਲਿਆਂ ਨੂੰ ਮਿਲੀ ਵੱਡੀ ਰਾਹਤ
ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿਕ ਬਿਊਰੋ :
ਨਿਰਮਲਾ ਸੀਤਾਰਮਨ ਦੇ ਬਜਟ ‘ਚ ਇਨਕਮ ਟੈਕਸ ਦੇਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ।ਇਨਕਮ ਟੈਕਸ ਦੀ ਸੀਮਾ 7 ਲੱਖ ਤੋਂ ਵਧਾ ਦਿੱਤੀ ਗਈ ਹੈ। ਹੁਣ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਹੁਣ ਤੁਸੀਂ ਪਿਛਲੇ 4 ਸਾਲਾਂ ਦੀ ਆਈਟੀ ਰਿਟਰਨ ਇਕੱਠੇ ਫਾਈਲ ਕਰ ਸਕੋਗੇ। ਸੀਨੀਅਰ ਨਾਗਰਿਕਾਂ ਲਈ ਟੀਡੀਐਸ ਸੀਮਾ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ।ਕਿਰਾਏ ‘ਤੇ ਟੀਡੀਐਸ ਲਈ 2.40 ਲੱਖ ਰੁਪਏ ਦੀ ਸਾਲਾਨਾ ਸੀਮਾ ਨੂੰ ਵਧਾ ਕੇ 6 ਲੱਖ ਰੁਪਏ ਕੀਤਾ ਜਾ ਰਿਹਾ ਹੈ।
ਜੇਕਰ ਇਨਕਮ 12 ਲੱਖ ਤੋਂ ਵੱਧ ਹੈ ਤਾਂ ਇਨਕਮ ਟੈਕਸ ਦੀ ਸਲੈਬ ਇਸ ਤਰ੍ਹਾਂ ਹੋਵੇਗੀ:
ਇਨਕਮ ਟੈਕਸ ਦੀ ਸੀਮਾ ਵਿੱਚ 0 ਤੋਂ 4 ਲੱਖ ਤੱਕ ਕੋਈ ਟੈਕਸ ਨਹੀਂ। ਹੁਣ 4 ਲੱਖ ਤੋਂ 8 ਲੱਖ ਤੱਕ 5 ਫੀਸਦੀ, 8 ਲ਼ੱਖ ਤੋਂ 12 ਲੱਖ ਤੱਕ 10 ਫੀਸਦੀ, 12 ਲੱਖ ਤੋਂ 16 ਲੱਖ ਤੱਕ 15 ਫੀਸਦੀ, 16 ਤੋਂ 20 ਲੱਖ ਤੱਕ 20 ਫੀਸਦੀ, 20 ਲੱਖ ਤੋਂ 24 ਲੱਖ ਤੱਕ 25 ਫੀਸਦੀ ਅਤੇ 25 ਲੱਖ ਤੋਂ ਵੱਧ ਆਮਦਨੀ ਵਾਲਿਆਂ ਨੂੰ 30 ਫੀਸਦੀ ਟੈਕਸ ਦੇਣਾ ਹੋਵੇਗਾ।
Published on: ਫਰਵਰੀ 1, 2025 12:23 ਬਾਃ ਦੁਃ