ਬਜਟ ਪੰਜਾਬ ਲਈ ਨਿਰਾਸ਼ਾਜਨਕ ਤੇ ਬਜ਼ਾਰ ਮੁਖੀ: ਡਾ.ਅਜੀਤਪਾਲ ਸਿੰਘ

ਪੰਜਾਬ

ਬਜਟ ਪੰਜਾਬ ਲਈ ਨਿਰਾਸ਼ਾਜਨਕ ਤੇ ਬਜ਼ਾਰ ਮੁਖੀ: ਡਾ.ਅਜੀਤਪਾਲ ਸਿੰਘ

ਬਠਿੰਡਾ: 1 ਫਰਵਰੀ, ਦੇਸ਼ ਕਲਿੱਕ ਬਿਓਰੋ
ਕੇਂਦਰ ਬਜਟ ‘ਤੇ ਪ੍ਰਤੀਕਰਮ ਦਿੰਦਿਆਂ ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਐਮ ਡੀ ਨੇ ਕਿਹਾ ਹੈ ਕਿ ਬਜਟ ਪੰਜਾਬ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਇਨਫਲੇਸ਼ਣ ਦੇ ਦੌਰ ਚ ਸੈਲਰੀ ਕਲਾਸ ਨੂੰ ਇਨਕਮ ਟੈਕਸ ਵਿੱਚ ਮਾਮੂਲੀ ਛੋਟ ਦਿੰਦਿਆਂ ਬਾਕੀ ਬਜਟ ਨਿਰਾਸ਼ਾਜਨਕ ਹੈ l ਟੈਕਸ ਦੀ ਰਾਹਤ ਖ਼ਤਮ ਹੋਣ ਕੰਢੇ ਖੜੇ ਛੋਟੇ ਬਿਜ਼ਨੈਸ ਨੂੰ ਰਾਹਤ ਕਿਉਂ ਨਹੀਂ । ਕਿਸਾਨਾਂ ਲਈ ਐਮਐਸਪੀ ਅਤੇ ਕਰਜਾ ਮੁਆਫੀ ਦਾ ਜ਼ਿਕਰ ਨਹੀਂ ਹੈ। ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨਹੀਂ ਅਤੇ ਠੇਕੇਦਾਰੀ ਸਿਸਟਮ ਦੀ ਥਾਂ ਰੈਗੂਲਰ ਭਰਤੀ ਕਿਉਂ ਨਹੀਂ l ਕਰਜ਼ਿਆਂ ਤੋਂ ਮੁਕਤੀ ਦੀ ਬਜਾਏ ਖੇਤੀ ਤੇ ਸਨਅਤੀ ਖੇਤਰ ਸੌਖੇ ਕਰਜਿਆਂ ਅਤੇ ਕਰੈਡਿਟ ਕਾਰਡਾਂ ਦੀ ਲਿਮਿਟ ਵਧਾਉਣ ਤੇ ਜ਼ੋਰ ਦਿੱਤਾ ਹੈ l ਐਗਰੋ ਇੰਡਸਟਰੀ ਲਾਉਣੀ ਦੀ ਕਿਤੇ ਵਿਉਂਤ ਨਹੀਂ l ਬਜਟ ਪਬਲਿਕ ਸੈਕਟਰ ਅਧਾਰਤ ਰੁਜ਼ਗਾਰ ਮੁੱਖੀ ਨਹੀਂ ਹੈ l ਮਹਿੰਗਾਈ, ਭੁੱਖਮਰੀ ਤੇ ਗਰੀਬੀ ਘਟਾਉਣ ਦਾ ਕੋਈ ਠੋਸ ਨਕਸ਼ਾ ਨਹੀਂ l ਕੋਈ ਲੋਕ ਪੱਖੀ ਸਿੱਖਿਆ ਤੇ ਸਿਹਤ ਨੀਤੀ ਦਾ ਮਾਡਲ ਨਹੀਂ l ਵੱਡੇ ਘਰਾਣਿਆਂ ਤੋਂ ਕਈ ਲੱਖ ਕਰੋੜ ਦੇ ਕਰਜ਼ਿਆਂ ਦੀ ਵਸੂਲੀ ਕਰਨ ਦਾ ਕੋਈ ਪਲਾਨ ਨਹੀਂ l ਬਿਹਾਰ ਨੂੰ ਰਾਹਤ ਤੇ ਪੰਜਾਬ ਨਾਲ ਵਿਤਕਰਾ ਸਾਫ ਨਜ਼ਰ ਆਉਂਦਾ ਹੈ l ਕਿਸਾਨਾਂ ਮਜ਼ਦੂਰਾਂ ਦੀ ਆਮਦਨ ਵਧਾਉਣ ਤੇ ਮੰਡੀਕਰਨ ਦਾ ਕਿਸਾਨ ਮੁਖੀ ਮਾਡਲ ਨਹੀਂ ਲਿਆਂਦਾ ਗਿਆ l ਹੁਣ ਕਰਜ਼ਈ ਸੰਕਟ ਹੋਰ ਵਧੇਗਾ। ਕੁਲ ਮਿਲਾ ਕੇ ਬਜਟ ਬਾਜ਼ਾਰ ਮੁਖੀ ਹੈ ਅਤੇ ਖਪਤਵਾਦ ਨੂੰ ਵਧਾਉਣ ਵਾਲਾ ਹੈ l

Published on: ਫਰਵਰੀ 1, 2025 3:38 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।