ਸ਼ੋਅਰੂਮਾਂ ਵਿੱਚ ਚੱਲ ਰਹੀਆਂ ਈਟਰੀਜ਼ ਵੱਲੋਂ ਬਿਨ੍ਹਾਂ ਗਰੀਸ ਟੈਂਕ ਡਿਸਪੋਜ਼ਲ ਕਰਨ ਤੇ ਨਗਰ ਨਿਗਮ ਸਖ਼ਤ

ਟ੍ਰਾਈਸਿਟੀ

ਸ਼ੋਅਰੂਮਾਂ ਵਿੱਚ ਚੱਲ ਰਹੀਆਂ ਈਟਰੀਜ਼ ਵੱਲੋਂ ਬਿਨ੍ਹਾਂ ਗਰੀਸ ਟੈਂਕ ਡਿਸਪੋਜ਼ਲ ਕਰਨ ਤੇ ਨਗਰ ਨਿਗਮ ਸਖ਼ਤ

ਫੇਜ਼ 1 ਤੋਂ 7, 9 ਤੋਂ 11, ਸੈਕਟਰ 70, 71 ਵਿੱਚ ਲਗਪਗ 50 ਤੋਂ ਵੱਧ ਨੋਟਿਸ ਜਾਰੀ ਕੀਤੇ ਗਏ

10 ਦਿਨਾਂ ਚ ਗਰੀਸ ਟੈਂਕ ਬਣਾਉਣ ਅਤੇ ਮੌਜੂਦਾ ਗਰੀਸ ਟੈਂਕਾਂ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਕਰਨ ਦੀ ਹਦਾਇਤ

ਮੋਹਾਲੀ, 1 ਫਰਵਰੀ, 2025: ਦੇਸ਼ ਕਲਿੱਕ ਬਿਓਰੋ
ਪਿਛਲੇ ਕੁਝ ਦਿਨਾਂ ਵਿੱਚ ਮੋਹਾਲੀ ਸ਼ਹਿਰ ਦੇ ਸ਼ਾਪਿੰਗ ਸਟ੍ਰੀਟਜ਼ ਵਿੱਚ ਸ਼ੋਅਰੂਮਾਂ ਦੇ ਸੀਵਰ ਡਿਸਪੋਜ਼ਲ ਵਾਲੀਆਂ ਲਾਈਨਾਂ ਬਲਾਕ ਹੋਣ ਦੀਆਂ ਸ਼ਿਕਾਇਤਾਂ ਵਧਣ ਦੇ ਮੱਦੇਨਜ਼ਰ, ਕਮਿਸ਼ਨਰ ਨਗਰ ਨਿਗਮ ਸ਼੍ਰੀ ਟੀ ਬੈਨਿਥ ਵੱਲੋਂ ਨਗਰ ਨਿਗਮ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਵਿੱਚ ਸ਼ੋਅਰੂਮਾਂ ਵਿੱਚ ਖੁੱਲ੍ਹੇ ਕਈ ਈਟਰੀਜ਼ ਵੱਲੋਂ ਗਰੀਸ ਟੈਂਕ ਨਹੀਂ ਬਣਵਾਏ ਗਏ, ਨਤੀਜੇ ਵਜੋਂ ਇਨ੍ਹਾਂ ਈਟਰੀਜ਼ ਵੱਲੋਂ ਆਪਣੇ ਅਦਾਰੇ ਦਾ ਘੀ ਅਤੇ ਫ਼ੂਡ ਵੇਸਟ ਆਦਿ ਦਾ, ਸੀਵਰ ਲਾਈਨ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ, ਜਿਸ ਕਾਰਨ ਸੀਵਰ ਲਾਈਨ ਵਿੱਚ ਰੁਕਾਵਟ ਬਣ ਜਾਂਦੀ ਹੈ। ਇਸ ਕਾਰਨ ਆਸ ਪਾਸ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਮਿਸ਼ਨਰ ਨਗਰ ਨਿਗਮ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਅਧਿਕਾਰੀਆਂ ਨੂੰ ਇਹਨਾਂ ਈਟਰੀਜ਼ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਹਦਾਇਤ ਜਾਰੀ ਕਰਨ ਉਪਰੰਤ ਜਲ ਸਪਲਾਈ ਅਤੇ ਸੈਨੀਟੇਸ਼ਨ ਅਧਿਕਾਰੀਆਂ ਵੱਲੋਂ ਫੇਜ਼ 1 ਤੋਂ 7, 9 ਤੋਂ 11, ਸੈਕਟਰ 70, 71 ਵਿਖੇ ਉਨ੍ਹਾਂ ਈਟਰੀਜ਼, ਜਿਨ੍ਹਾਂ ਨੇ ਗਰੀਸ ਟੈਂਕ ਨਹੀਂ ਬਣਵਾਏ ਹਨ ਜਾਂ ਗਰੀਸ ਟੈਂਕ ਉੱਚਿਤ ਢੰਗ ਨਾਲ ਚਲਾਏ ਨਹੀਂ ਜਾ ਰਹੇ, ਵਿਰੁੱਧ ਨੋਟਿਸ ਜਾਰੀ ਕਰਦੇ ਹੋਏ 10 ਦਿਨ ਦੀ ਸਮਾਂ ਸੀਮਾ ਦਿੱਤੀ ਗਈ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਫੇਜ਼ 1 ਤੋਂ 7, 9 ਤੋਂ 11, ਸੈਕਟਰ 70, 71 ਵਿੱਚ ਲਗਪਗ 50 ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਮਿੱਥੇ ਸਮੇਂ ਵਿੱਚ ਇਹ ਗਰੀਸ ਟੈਂਕ ਨਹੀਂ ਬਣਵਾਏ ਗਏ ਤਾਂ ਇਹਨਾਂ ਈਟਰੀਜ਼ ਵਿਰੁੱਧ ਕਾਨੂੰਨ ਅਨੁਸਾਰ ਅਗਲੀ ਕਰਵਾਈ ਅਰੰਭੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਾਰੇ ਦੇ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਆਦਰਿਆਂ ਚ ਜਲਦ ਤੋਂ ਜਲਦ ਗਰੀਸ ਟੈਂਕ ਬਣਵਾਏ ਜਾਣ ਅਤੇ ਮੌਜੂਦਾ ਗਰੀਸ ਟੈਂਕ ਉੱਚਿਤ ਢੰਗ ਨਾਲ ਚਲਾਏ ਜਾਣ ਤਾਂ ਜੋ ਜੁਰਮਾਨੇ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਈਟਰੀਜ਼ ਦੀ ਗਲਤੀ ਦਾ ਖਮਿਆਜ਼ਾ ਸ਼ਹਿਰ ਦੇ ਵਸਨੀਕਾਂ ਨੂੰ ਨਹੀਂ ਭੁਗਤਣ ਨਹੀਂ ਦਿੱਤਾ ਜਾਵੇਗਾ।

Published on: ਫਰਵਰੀ 1, 2025 3:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।