ਅਧਿਕਾਰਾਂ ਦੀ ਦੁਰਵਰਤੋਂ ਕਰਨ ‘ਤੇ ਤਹਿਸੀਲਦਾਰ ਮੁਅੱਤਲ

ਪੰਜਾਬ

ਅਧਿਕਾਰਾਂ ਦੀ ਦੁਰਵਰਤੋਂ ਕਰਨ‘ਤੇ ਤਹਿਸੀਲਦਾਰ ਮੁਅੱਤਲ

ਲੁਧਿਆਣਾ: 1 ਫਰਵਰੀ, ਦੇਸ਼ ਕਲਿੱਕ ਬਿਓਰੋ
ਪੰਜਾਬ ਦਾ ਇੱਕ ਅਜੀਬੋਗਰੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਇੱਕ ਤਹਿਸੀਲਦਾਰ ਵੱਲੋਂ ਦੋ ਤਹਿਸੀਲਾਂ ਦੇ ਚਾਰਜ ਹੁੰਦਿਆਂ ਇੱਕ ਥਾਂ ਬੈਠ ਕੇ ਦੂਜੀ ਤਹਿਸੀਲ ਦੇ ਪਲਾਟਾਂ ਦੀਆਂ ਰਜਿਸਟਰੀਆਂ ਕਰ ਦਿੱਤੀਆਂ ਜਾਦੀਆਂ ਸਨ।। ਮਾਲ ਵਿਭਾਗ ਨੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਇਸ ਦੀ ਪੜਤਾਲ ਕੀਤੀ ਤਾਂ ਜਗਰਾਉਂ ਦੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਦਾ ਪਤਾ ਲੱਗਿਆ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆ ਉਸ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਮਾਮਲਾ ਲੁਧਿਆਣੇ ਜ਼ਿਲ੍ਹੇ ਦੇ ਸ਼ਹਿਰ ਜਗਰਾਉਂ ਨਾਲ ਸੰਬੰਧਿਤ ਹੈ । ਜਗਰਾਉਂ ਦੇ ਤਹਿਸੀਲਦਾਰ ਰਣਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਲੁਧਿਆਣਾ ਈਸਟ ਦਾ ਵੀ ਵਾਧੂ ਚਾਰਜ ਦਿੱਤਾ ਹੋਇਆ ਸੀ। ਉਸਨੇ ਲੁਧਿਆਣਾ ਵਿੱਚ ਬੈਠ ਕੇ ਇਹ ਜਗਰਾਉਂ ਦੀਆਂ ਰਜਿਸਟਰੀਆ ਕੀਤੀਆਂ । ਜਿਸ ਦੀ ਜਾਂਚ ਰੈਵਨਿਊ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਅਨੁਰਾਗ ਵਰਮਾ ਨੇ ਕਰਵਾਈ ਜਿਸ ਵਿੱਚ ਸਿੱਧ ਹੋਇਆ ਕਿ ਉਸਨੇ 17 ਜਨਵਰੀ ਦੀ ਸ਼ਾਮ ਨੂੰ 5 ਵੱਜ ਕੇ 12 ਮਿੰਟ ‘ਤੇ ਲੁਧਿਆਣਾ ਪੂਰਬੀ ਵਿੱਚ ਰਜਿਸਟਰੀ ਕੀਤੀ ਅਤੇ ਉਸੇ ਦਿਨ 5 ਵੱਜ ਕੇ 17 ਮਿੰਟ ‘ਤੇ ਜਗਰਾਉਂ ਤਹਿਸੀਲ ਦੀ ਰਜਿਸਟਰੀ ਕੀਤੀ। ਪੜਤਾਲ ਤੋਂ ਪਤਾ ਲੱਗਿਆ ਕਿ ਜਗਰਾੳਂ ਦੀਆਂ ਰਜਿਸਟਰੀਆਂ ਇਹ ਤਹਿਸੀਲਦਾਰ ਲੁਧਿਆਣੇ ਵਿੱਚ ਬੈਠ ਕੇ ਹੀ ਕਰ ਰਿਹਾ ਸੀ। ਜਿਸ ਤੇ ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਨੂੰ ਤੁਰੰਤ ਮੁਅੰਤਲ ਕਰ ਦਿੱਤਾ ਗਿਆ ਅਤੇ ਉਸਦਾ ਹੈਡ ਕੁਆਟਰ ਧਾਰ ਕਲਾਂ ਐਸਡੀਐਮ ਦਫਤਰ ਕਰ ਦਿੱਤਾ ਗਿਆ ਹੈ।

Published on: ਫਰਵਰੀ 1, 2025 11:10 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।