ਛਾਜਲੀ ਐਮੀਨੈਂਸ ਸਕੂਲ ‘ਚ ਈਕੋ ਕਲੱਬ ਇੰਚਾਰਜਾਂ ਦੀ ਵਰਕਸ਼ਾਪ

ਸਿੱਖਿਆ \ ਤਕਨਾਲੋਜੀ

ਦਿੜ੍ਹਬਾ -1ਫਰਵਰੀ (ਜਸਵੀਰ ਲਾਡੀ )

ਵਾਤਾਵਰਨ ਸਿੱਖਿਆ ਪ੍ਰੋਗਰਾਮ ਅਤੇ ਮਿਸ਼ਨ ਲਾਈਫ਼ ਦੇ ਤਹਿਤ ਵਾਟਰ ਹਾਈ ਸਿੰਥ ਦੀ ਵਰਤੋਂ ਨਾਲ ਸਜਾਵਟੀ ਵਸਤੂਆਂ ਤੇ ਘਰ ਅੰਦਰ ਵਰਤੋਂ ਵਾਲੀਆਂ ਵਸਤੂਆਂ ਦੇ ਨਿਰਮਾਣ ਸੰਬੰਧੀ,ਸੰਗਰੂਰ ਜ਼ਿਲ੍ਹੇ ਦੇ ਸਕੂਲਾਂ ‘ਚ ਕੰਮ ਕਰਦੇ ਈਕੋ ਕਲੱਬ ਇੰਚਾਰਜਾਂ ਦੀ ਵਰਕਸ਼ਾਪ ਸਕੂਲ ਆਫ਼ ਐਮੀਨੈਂਸ ਛਾਜਲੀ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ ਤਰਵਿੰਦਰ ਕੌਰ ਜੀ ਅਤੇ ਸਕੂਲ ਪ੍ਰਿੰਸੀਪਲ ਗੁਰਵਿੰਦਰ ਸਿੰਘ ਦੀ ਯੋਗ ਅਗਵਾਹੀ ਹੇਠ ਲਗਾਈ ਗਈ।ਵਿਸ਼ੇਸ ਬੁਲਾਰੇ ਵਜੋਂ ਸਾਂਈ ਧਰਮ ਸਿੰਘ ਗਰੋਵਰ ਫਾਊਡੇਸ਼ਨ ਦੇ ਮਨੀਲ ਗਰੋਵਰ ਪਹੁੰਚੇ।ਉਹਨਾਂ ਹਾਜ਼ਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਜਾਵਟੀ ਵਸਤੂਆਂ ਤੇ ਘਰਾਂ ਅੰਦਰ ਵਰਤੀਆਂ ਜਾਣ ਵਾਲੀਆਂ ਸਜਾਵਟੀ ਵਸਤੂਆਂ ਨੂੰ ਸੋਖੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕਰਨ ਦੀ ਜਾਣਕਾਰੀ ਦੇਣ ਤੋਂ ਬਾਅਦ ਉਹਨਾਂ ਤੋ ਸਜਾਵਟੀ ਵਸਤੂਆਂ ਤਿਆਰ ਕਰਵਾਈਆਂ।
> ਇਸ ਵਰਕਸ਼ਾਪ ਵਿਚ ਪਹੁੰਚੇ ਜਸਵਿੰਦਰ ਸਿੰਘ ਈਕੋ ਕਲੱਬ ਕੋਆਰਡੀਨੇਟਰ ਜ਼ਿਲ੍ਹਾ ਸੰਗਰੂਰ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਸਾਡੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹੁਨਰ ਭਰਪੂਰ ਕਰਦੀਆਂ ਹਨ।ਉਨਾਂ ਵਿਦਿਆਰਥੀਆਂ ਨੂੰ ਵਰਕਸ਼ਾਪ ਦਾ ਲਾਭ ਆਪਣੇ ਘਰਾਂ ਤੇ ਸਕੂਲਾਂ ਤੱਕ ਸੁਹਿਦਰਤਾ ਨਾਲ ਪੁੱਜਦਾ ਕਰਨ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਦੱਸਿਆ ਮਨਿਸਟਰੀ ਆਫ਼ ਇਨਵਾਈਰਮੈਂਟ ,ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਤੇ ਪੀ. ਐੱਸ . ਸੀ. ਐੱਸ. ਟੀ. ਦੇ ਸਹਿਯੋਗ ਨਾਲ ਲਗਾਈ ਗਈ ਹੈ।ਇਸ ਮੌਕੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 45 ਈਕੋ ਕਲੱਬ ਇੰਚਾਰਜਾਂ ਤੇ 40 ਵਿਦਿਆਰਥੀਆਂ ਨੇ ਸ਼ਮੂਲੀਅਤ ਕਰ ਕੇ ਆਪਣਾ ਗਿਆਨ ਵਧਾਇਆ।
> ਵਰਕਸ਼ਾਪ ਤੋ ਬਾਅਦ ਨੇੜਲੇ ਪਿੰਡ ਗੋਬਿੰਦਗੜ ਵਿਖੇ ਸਮੂਹ ਵਿਦਿ. ਅਤੇ ਅਧਿਆਪਕਾਂ ਨੂੰ ਜਲਗਾਹ ਦੀ ਵਿਜ਼ਟ ਕਰਵਾਈ ਗਈ ।ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲਕੇ ਇਕ ਰੈਲੀ ਕੱਢੀ ਤੇ ਲੋਕਾਂ ਨੂੰ ਜਲਗਾਹ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।ਉਹਨਾਂ ਉੱਥੇ ਆਏ ਪਰਵਾਈ ਪੰਛੀ ਨੂੰ ਦੇਖਿਆ ਅਤੇ ਜਲਗਾਹ ਦੀ ਸੁੰਦਰਤਾ ਨੂੰ ਮਾਣਿਆ।ਅੰਤ ਤੇ ਸਮੂਹ ਅਧਿਆਪਕਾਂ ਤੇ ਆਏ ਰਿਸੋਰਸ ਪਰਸਨਾਂ ਦਾ ਜਸਵਿੰਦਰ ਸਿੰਘ ਸਾਇੰਸ ਮਸਟਰ ਛਾਜਲੀ ਨੇ ਧੰਨਵਾਦ ਕੀਤਾ।

Published on: ਫਰਵਰੀ 1, 2025 1:18 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।