ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿੱਕ ਬਿਓਰੋ :
ਫਰਵਰੀ ਮਹੀਨੇ ਦੇ ਪਹਿਲੀ ਤਾਰੀਕ ਨੂੰ ਕੁਝ ਰਾਹਤ ਭਰੀ ਖਬਰ ਹੈ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਹੋਈਆਂ ਹਨ। ਅੱਜ ਸਵੇਰੇ ਸਰਕਾਰੀ ਆਇਲ ਮਾਰਕੀਟ ਕੰਪਨੀਆਂ ਨੇ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਇੰਡੀਅਨ ਆਇਲ ਨੇ ਦਿੱਲੀ ਵਿੱਚ 19 ਕਿਲੋਗ੍ਰਾਮ ਵਾਲੇ ਕਾਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 1804 ਰੁਪਏ ਤੋਂ ਘਟਾ ਕੇ 1797 ਰੁਪਏ ਪ੍ਰਤੀ ਸਿਲੰਡਰ ਕੀਤੀ ਹੈ। ਅੱਜ 7 ਰੁਪਏ ਸਿਲੰਡਰ ਸਸਤਾ ਹੋਇਆ ਹੈ। ਹਰ ਮੈਟਰੋ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੀ ਕਟੌਤੀ ਕੀਤੀ ਗਈ ਹੈ। ਘਰੇਲੂ ਗੈਸ ਸਿਲੰਡਰ 14 ਕਿਲੋ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ 1 ਅਗਸਤ 2024 ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ।
Published on: ਫਰਵਰੀ 1, 2025 7:56 ਪੂਃ ਦੁਃ