ਕੇਂਦਰੀ ਬਜ਼ਟ ਹਰ ਵਰਗ ਨੂੰ ਦੇਵੇਗਾ ਵੱਡੀ ਸਹੂਲਤ: ਅਰਵਿੰਦ ਖੰਨਾ

Punjab

ਕੇਂਦਰੀ ਬਜ਼ਟ ਹਰ ਵਰਗ ਨੂੰ ਦੇਵੇਗਾ ਵੱਡੀ ਸਹੂਲਤ: ਅਰਵਿੰਦ ਖੰਨਾ
12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨਾ ਮੋਦੀ ਸਰਕਾਰ ਦਾ ਸ਼ਲਾਘਾਯੋਗ ਫੈਸਲਾ: ਅਰਵਿੰਦ ਖੰਨਾ

ਚੰਡੀਗੜ੍ਹ, 1 ਫਰਵਰੀ, ਦੇਸ਼ ਕਲਿੱਕ ਬਿਓਰੋ- ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾ ਰਮਨ ਵੱਲੋਂ ਲਗਾਤਾਰ ਅੱਠਵੀਂ ਵਾਰ ਪੇਸ਼ ਕੀਤਾ ਬਜ਼ਟ ਹਰ ਵਰਗ ਨੂੰ ਵੱਡੀ ਸਹੂਲਤ ਦੇਣ ਵਾਲਾ ਹੈ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਵੱਡਾ ਅਤੇ ਸ਼ਲਾਘਾਯੋਗ ਫੈਸਲਾ ਹੈ।ਉਨ੍ਹਾਂ ਕਿਹਾ ਕਿ ਟੀ.ਡੀ.ਐਸ. ਦੀ ਸੀਮਾ 6 ਲੱਖ ਕਰਨ ਨਾਲ ਵਪਾਰੀ ਵਰਗ ਨੂੰ ਵੱਡਾ ਲਾਭ ਮਿਲੇਗਾ।

ਸ਼੍ਰੀ ਖੰਨਾ ਨੇ ਕਿਹਾ ਕਿ 10 ਹਜ਼ਾਰ ਨਵੀਆਂ ਮੈਡੀਕਲ ਸੀਟਾਂ ਪੈਦਾ ਹੋਣ ਨਾਲ ਵਿਿਦਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਇਸ ਤਰ੍ਹਾਂ ਹੀ ਔਰਤਾਂ ਅਤੇ ਪੱਛੜੀਆਂ ਸ਼੍ਰ੍ਰੇਣੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ 5 ਲੱਖ ਦੀ ਸਕੀਮ ਸ਼ੁਰੂ ਕਰਨਾ ਵੀ ਇੱਕ ਕ੍ਰਾਂਤੀਕਾਰੀ ਫੈਸਲਾ ਹੈ।ਉਨ੍ਹਾਂ ਕਿਹਾ ਕਿ ਸ਼ਕਸ਼ਮ ਆਂਗਣਬਾੜੀ ਅਤੇ ਪੋਸ਼ਣ ਸਬੰਧੀ ਲਏ ਫੈਸਲੇ ਸਮੇਤ ਮੈਨੂਫੈਕਚਰਿੰਗ ਮਿਸ਼ਨ, ਧਨ ਧੰਨਿਆ ਕਿਸ਼ੀ ਵਿਕਾਸ ਯੋਜਨਾ ਅਤੇ ਮੇਕ ਇਨ ਇੰਡੀਆ ਵਰਗੇ ਫੈਸਲੇ ਸਿਰਫ਼ ਮੋਦੀ ਸਰਕਾਰ ਹੀ ਲੈ ਸਕਦੀ ਹੈ।

ਸ਼੍ਰੀ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਏ ਜਾਂਦੇ ਫੈਸਲੇ ਲੋਕ ਹਿੱਤ ਵਿੱਚ ਹੁੰਦੇ ਹਨ। ਜਿਸ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਦੇਸ਼ ਸੁਰੱਖਿਅਤ ਅਤੇ ਖੁਸ਼ਹਾਲ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਦਾ ਹੀ ਇਮਾਨਦਾਰੀ ਭਰਿਆ ਸ਼ਾਸ਼ਨ ਦਿੱਤਾ ਹੈ ਜਦਕਿ ਕਾਂਗਰਸ ਸਰਕਾਰ ਵੇਲੇ ਹਰ ਪਾਸੇ ਭ੍ਰਿਸ਼ਟਾਚਾਰ ਭਾਰੂ ਸੀ।

Published on: ਫਰਵਰੀ 1, 2025 4:03 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।