ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ‘ਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕਰੇ ਗਮਾਡਾ : ਸਰਾਓ

ਟ੍ਰਾਈਸਿਟੀ

ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ‘ਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕਰੇ ਗਮਾਡਾ : ਜਥੇਬੰਦੀ
ਮੋਹਾਲੀ, 1 ਫਰਵਰੀ, ਜਸਵੀਰ ਸਿੰਘ ਗੋਸਲ

ਕਮੇਟੀ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੋਸਾਇਟੀਜ (ਮੈਗਾ ਮੁਹਾਲੀ) ਨੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕੀਤੇ ਜਾਣ। ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹਨਾਂ ਪ੍ਰੋਜੈਕਟਾਂ ਦੇ ਵਸਨੀਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਕਿਹਾ ਗਿਆ ਕਿ ਇਹਨਾਂ ਪ੍ਰੋਜੈਕਟਾਂ ਵਿੱਚ ਖਰੀਦੋ-ਫਰੋਖਤ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਦੇ ਇੰਤਕਾਲ ਨਾ ਹੋਣ ਕਾਰਨ ਲੋਕ ਇਨ੍ਹਾਂ ਬਿਲਡਰਾਂ ਅਤੇ ਡੀਲਰਾਂ ਦੀ ਠੱਗੀ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਅਜਿਹਾ ਹੋਣ ਕਾਰਨ ਇਮਾਨਦਾਰ ਬਿਲਡਰਾਂ ਅਤੇ ਡੀਲਰਾਂ ਦਾ ਅਕਸ਼ ਵੀ ਖਰਾਬ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਕੁਝ ਮਾਮਲਿਆਂ ਵਿੱਚ ਬਿਲਡਰਾਂ ਵਲੋਂ ਇੱਕੋ ਪ੍ਰਾਪਰਟੀ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ।

ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਠੱਗੀਆਂ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਆਮ ਲੋਕਾਂ ਕੋਲ ਕੋਈ ਵੀ ਅਜਿਹੀ ਸਰਕਾਰੀ ਸੁਵਿਧਾ ਨਹੀਂ ਹੈ ਜਿਸ ਨਾਲ ਲੋਕ ਇਸ ਗੱਲ ਦੀ ਜਾਂਚ ਕਰ ਸਕਣ ਕਿ ਇਸ ਪ੍ਰਾਪਰਟੀ ਦਾ ਅਸਲ ਮਾਲਕ ਕੌਣ ਹੈ, ਜਦੋਂਕਿ ਗਮਾਡਾ ਅਤੇ ਪੁੱਡਾ ਦੇ ਸੈਕਟਰਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਤੇ ਵੇਰਵੇ ਗਮਾਡਾਂ ਦੀ ਵੈੱਬਸਾਈਟ ਤੇ ਉਪਲਬਧ ਹਨ, ਜਿਨਾਂ ਨੂੰ ਆਮ ਲੋਕ ਵੀ ਵੇਖ ਸਕਦੇ ਹਨ।

ਆਗੂਆਂ ਨੇ ਕਿਹਾ ਕਿ ਇਹਨਾਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਵੀ ਗਮਾਡਾ ਦੀ ਵੈੱਬਸਾਈਟ ਤੇ ਅਪਲੋਡ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਇਹਨਾਂ ਬਿਲਡਰਾਂ ਦੀ ਠੱਗੀ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਇਹ ਵੀ ਕਿਹਾ ਇਹਨਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਨੂੰ ਟਰਾਂਸਫਰ ਕਰਨ ਦਾ ਕੰਮ ਗਮਾਡਾ (ਪੁੱਡਾ) ਖੁਦ ਆਪ ਕਰੇ ਤਾਂ ਕਿ ਬਿਲਡਰਾਂ ਵੱਲੋਂ ਟਰਾਂਸਫਰ ਕਰਨ ਲਈ ਮਨਮਰਜੀ ਦੀਆਂ ਵਸੂਲੀਆਂ ਜਾਂਦੀਆਂ ਮੋਟੀਆਂ ਰਕਮਾਂ ਤੋਂ ਨਿਜਾਤ ਮਿਲ ਸਕੇ। ਅਜਿਹਾ ਕਰਨ ਨਾਲ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਣਾ ਲਾਜ਼ਮੀ ਹੈ।

ਉਹਨਾਂ ਕਿਹਾ ਕਿ ਕੁੱਝ ਬਿਲਡਰਾਂ ਵੱਲੋਂ ਲੋਕਾਂ ਦੀਆਂ ਜਾਇਦਾਦਾਂ ਤੇ ਲੋਨ ਵੀ ਲਏ ਜਾ ਰਹੇ ਹਨ। ਕਿਉਂਕਿ ਇਹਨਾਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਸਿਰਫ ਤੇ ਸਿਰਫ ਬਿਲਡਰਾਂ ਦੇ ਆਪਣੇ ਰਿਕਾਰਡ ਵਿੱਚ ਹੀ ਦਰਜ ਹੁੰਦੇ ਹਨ ਜਿਸ ਕਾਰਨ ਇਹ ਬਿਲਡਰ ਆਪਣੀ ਲੋੜ ਅਨੁਸਾਰ ਆਪਣੇ ਰਿਕਾਰਡ ਵਿੱਚ ਛੇੜ ਛਾੜ ਕਰਕੇ ਲੋਨ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇਕਰ ਇਹਨਾਂ ਪ੍ਰਾਈਵੇਟ ਮੈਗਾ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਵੇਰਵੇ ਗਮਾਡਾ ਦੀ ਵੈੱਬਸਾਈਟ ਤੇ ਦਰਜ ਹੋਣਗੇ ਤਾਂ ਲੋਕਾਂ ਦੇ ਨਾਲ ਨਾਲ ਬੈਂਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਦਾ ਹੈ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਹਨਾਂ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਦੇ ਹੋਏ ਗਮਾਡਾ ਅਤੇ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੇ ਵੇਰਵੇ ਇਸ ਦਫਤਰ ਦੀ ਵੈਬਸਾਈਟ ਤੇ ਦਰਜ ਕਰਨ ਲਈ ਨਿਰਦੇਸ਼ ਦਿੱਤੇ ਜਾਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਐਡਵੋਕੇਟ ਗੌਰਵ ਗੋਇਲ, ਸੰਤ ਸਿੰਘ, ਜਸਵੀਰ ਸਿੰਘ ਗੜਾਂਗ, ਅਮਰਜੀਤ ਸਿੰਘ ਭੰਮਰਾ, ਮਨੋਜ ਸ਼ਰਮਾ, ਐਮ ਐਲ ਸ਼ਰਮਾ, ਸੰਦੀਪ ਝੰਬ, ਪਵਨ ਗੋਇਲ, ਭੁਪਿੰਦਰ ਸਿੰਘ, ਨਵੀਨ ਸੂਦ, ਅਰੁਣ ਮਲਹੋਤਰਾ, ਅਮਨਪ੍ਰੀਤ ਸਿੰਘ, ਅਮਿਤ ਚੌਹਾਨ, ਕਮਲ ਬੱਗਾ ਅਤੇ ਸੁਮਿਕਸ਼ਾ ਸੂਦ ਵੀ ਹਾਜ਼ਰ ਸਨ।

Published on: ਫਰਵਰੀ 1, 2025 6:24 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।