ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿੱਕ ਬਿਓਰੋ :
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਥੋੜ੍ਹੀ ਸਮੇਂ ਤੱਕ ਹੀ ਬਜਟ ਪੇਸ਼ ਕੀਤਾ ਜਾਣਾ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਸੀਤਾਰਮਣ ਵੱਲੋਂ ਪਹਿਨੀ ਸਾੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਾਰ ਬਜਟ ਵਾਲੇ ਦਿਨ ਵਿੱਤ ਮੰਤਰੀ ਨੇ ਇਕ ਖਾਸ ਸਾੜੀ ਪਹਿਨੀ ਹੋਈ ਹੈ। ਵਿੱਤ ਮੰਤਰੀ ਸੀਤਾਰਮਣ ਨੇ ਪਾਰੰਪਰਿਕ ਕ੍ਰੀਮ ਕਲਰ ਦੀ ਮਧੂਬਨੀ ਮੋਟਿਫ ਵਾਲੀ ਸਾੜੀ ਪਹਿਨੀ ਹੋਈ ਹੈ। ਸਾੜੀ ਵਿੱਚ ਮਿਥਿਲਾ ਦੀ ਪੇਂਟਿੰਗ ਬਣੀ ਹੋਈ ਹੈ। ਇਸ ਸਾੜੀ ਨੂੰ ਵਿੱਤ ਮੰਤਰੀ ਨੇ ਡਾਰਕ ਲਾਲ ਬਲਾਊਜ ਨਾਲ ਕੈਰੀ ਕੀਤਾ ਹੈ। ਇਸ ਨਾਲ ਵਿੱਤ ਮੰਤਰੀ ਨੇ ਸੋਨੇ ਦੀਆਂ ਚੂੜੀਆਂ, ਗਲੇ ਵਿੱਚ ਚੈਨ ਅਤੇ ਝੁਮਕੇ ਸਮੇਤ ਪੂਰੀ ਲੁਕ ਨੂੰ ਕੰਪਲੀਟ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਨੂੰ ਮੁਧਬਨੀ ਪੇਟਿੰਗ ਵਾਲੀ ਸਾੜੀ ਨੂੰ ਸੌਰਾਠ ਮਿਥਿਲਾ ਪੇਟਿੰਗ ਇੰਸਟੀਚਿਊਟ ਵਿੱਚ ਮਿਲੀ ਸੀ। ਉਨ੍ਹਾਂ ਨੂੰ ਪਦਮ ਸ੍ਰੀ ਵਿਜੇਤਾ ਦੁਲਾਰੀ ਦੇਵੀ ਨੇ ਤੋਹਫੇ ਵਜੋਂ ਦਿੱਤੀ ਸੀ।
Published on: ਫਰਵਰੀ 1, 2025 10:41 ਪੂਃ ਦੁਃ