ਭਗਤ ਆਸਾ ਰਾਮ ਜੀ ਦੇ ਜੀਵਨ ‘ਤੇ ਬਣੀ ਪਹਿਲੀ ਪੁਆਧੀ ਡਾਕੂਮੈਂਟਰੀ ਫ਼ਿਲਮ “THE LEGAND” ਦਾ PREMIER ਰਿਲੀਜ਼
ਮੋਹਾਲੀ: 1 ਫਰਵਰੀ, ਦੇਸ਼ ਕਲਿੱਕ ਬਿਓਰੋ
ਟੀਮ ਰੂਹ ਇੰਟਰਨੈਸ਼ਨਲ ਅਤੇ ਪੁਆਧ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਦੇ ਸਹਿਯੋਗ ਨਾਲ ਪੁਆਧ ਇਲਾਕੇ ਦੇ ਮਹਾਨ ਗਵੱਈਏ,ਭਗਤ ਆਸਾ ਰਾਮ ਜੀ ਦੇ ਜੀਵਨ ਤੇ ਬਣੀ ਪਹਿਲੀ ਪੁਆਧੀ ਡਾਕੂਮੈਂਟਰੀ ਫ਼ਿਲਮ “THE LEGAND ” ਦਾ PREMIER SHOW ਅੱਜ ਮਿਤੀ 1 ਫਰਵਰੀ 2025 ਨੂੰ ਸਵੇਰੇ 10.30 ਵਜੇ ਰਤਨ ਕਾਲਜ ਸੋਹਾਣਾ ਵਿਖੇ ਕੀਤਾ ਗਿਆ | ਇਸ ਫ਼ਿਲਮ ਨੂੰ ਅੱਜ ਹੀ ਟੀਮ ਰੂਹ ਦੇ ਨਿੱਜੀ YOU TUBE ਚੈਨਲ ਤੇ ਵੀ ਰੀਲੀਜ਼ ਕੀਤਾ ਗਿਆ | ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਵਿੱਕੀ ਸਿੰਘ ਤੇ ਪ੍ਰੋਡਕਸ਼ਨ ਇੰਚਾਰਜ ਟੀਮ ਰੂਹ ਦੇ ਮੈਂਬਰ ਜਰਨੈਲ ਹੁਸ਼ਿਆਰਪੁਰੀ ਅਤੇ ਰਘਬੀਰ ਭੁੱਲਰ ਹਨ l ਫਿਲਮ ਵਿਚ ਪੁਆਧੀ ਬੋਲੀ ਨੂੰ ਪਹਿਲ ਦਿੱਤੀ ਗਈ ਹੈ l ਹੋਰ ਤੇ ਹੋਰ ਭਗਤ ਜੀ ਦੇ ਬਚਪਨ ਦਾ ਰੋਲ ਨਿਭਾਉਣ ਵਾਲਾ ਬੱਚਾ ਪਰਮਵੀਰ ਬੈਦਵਾਣ ਵੀ ਪੁਆਧ ਇਲਾਕੇ ਦਾ ਹੀ ਹੈ l
ਇਸ ਇਲਾਕੇ ਦੀਆਂ ਹਾਜ਼ਰ ਸਖਸ਼ੀਅਤਾਂ ਨੇ ਭਗਤ ਆਸਾ ਰਾਮ ਜੀ ਦੇ ਪਾਏ ਵੱਡਮੁਲੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਗਤ ਜੀ ਇਕ ਮਹਾਨ ਹਸਤੀ ਸਨ ਜਿਨ੍ਹਾਂ ਤੇ ਸੱਭ ਨੂੰ ਮਾਣ ਹੈ l
ਭਗਤ ਆਸਾ ਰਾਮ ਦਾ ਜਨਮ 1857 ਈਸਵੀ ਵਿਚ ਪਿੰਡ ਸੁਹਾਣਾ ਉਦੋਂ ਜ਼ਿਲਾ ਅੰਬਾਲਾ ਤੇ ਹੁਣ ਮੋਹਾਲੀ ਵਿਖੇ ਹੋਇਆl ਉਹ ਬਚਪਨ ਤੋਂ ਹੀ ਸੰਤ ਸੁਭਾਅ ਦੇ ਸਨl ਉਹ ਪਿੰਡ ਦੇ ਪੰਡਤ ਹਰੀ ਨਰਾਇਣ ਤੋਂ ਕਥਾਵਾਂ ਸੁਣ ਸੁਣ ਕੇ ਉਨ੍ਹਾਂ ਨੂੰ ਰਾਗਾਂ ਵਿਚ ਢਾਲ ਕੇ ਅਖਾੜਿਆਂ ਵਿਚ ਜੁੰਡਲੀ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ l ਪਹਿਲਾਂ ਉਹ ਨਕਲੀ ਸਾਜ਼ਾਂ ਨਾਲ ਗਾਉਂਦੇ ਸਨ ਫਿਰ ਉਨ੍ਹਾਂ ਨੇ ਕੁਰਾਲੀ ਸ਼ਹਿਰ ਤੋਂ ਅਸਲੀ ਸਾਜ਼ ਬਣਵਾ ਕੇ ਅਖਾੜੇ ਸ਼ੁਰੂ ਕੀਤੇ l ਉਹ ਅਖਾੜਾ ਲਾਉਣ ਦਾ ਕੋਈ ਪੈਸਾ ਨਹੀਂ ਲੈਂਦੇ ਸਨl ਇਕ ਵਾਰ ਉਨ੍ਹਾਂ ਨੇ ਮਹਾਰਾਜਾ ਪਟਿਆਲਾ ਦੇ ਮਹਿਲ ਵਿੱਚ ਅਖਾੜਾ ਲਾਇਆ ਤਾਂ ਮਹਾਰਾਜਾ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਮੁਰੱਬੇ ਦੇਣੇ ਚਾਹੇ ਪਰ ਭਗਤ ਜੀ ਨੇ ਲੈਣ ਤੋਂ ਕੋਰੀ ਨਾਂਹ ਕਰ ਦਿੱਤੀl ਫਿਰ ਇਕ ਵਾਰੀ ਸਰਹਿੰਦ ਦੇ ਪਿੰਡ ਜੱਲਾ ਸੌਂਦਾ ਦੇ ਗਵਈਏ ਮੀਹੇਂ ਨੇ ਜੋ ਪੈਸੇ ਲੈ ਕੇ ਗਾਉਂਦਾ ਸੀ, ਭਗਤ ਜੀ ਨਾਲ ਗਾਉਣ ਦਾ ਮੁਕਾਬਲਾ ਕਰਨ ਦੀ ਚਨੌਤੀ ਦਿੱਤੀ ਤਾਂ ਸਿਆਣਿਆਂ ਦੇ ਕਹਿਣ ਮੁਤਾਬਿਕ ਮੀਹੇਂ ਨੇ ਸਤਵੇਂ ਦਿਨ ਆਪਣੀ ਹਾਰ ਮੰਨ ਲਈ ਸੀ l ਇਹੋ ਜਿਹੀਆਂ ਘਟਨਾਵਾਂ ਨੂੰ ਫਿਲਮ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ l
ਇਸ ਮੌਕੇ ਸ.ਰਣਜੀਤ ਸਿੰਘ ਗਿੱਲ ਗਿਲਕੋੋ ਵੈੈਲੀ (ਮੁੱਖ ਮਹਿਮਾਨ), ਸ. ਪਰਵਿੰਦਰ ਸਿੰਘ ਸੋਹਾਣਾ (ਵਿਸੇਸ਼ ਮਹਿਮਾਨ), ਸ਼੍ਰੀ ਸੁੰਦਰ ਲਾਲ ਅਗਰਵਾਲ ਚੇਅਰਮੈਨ ਰਤਨ ਕਾਲਜ (ਵਿਸੇਸ਼ ਮਹਿਮਾਨ),ਅਤੇ ਇਲਾਕੇ ਦੀਆਂ ਸਮਾਜਸੇਵੀ ਸਖਸ਼ੀਅਤਾਂ ਸ. ਬਹਾਲ ਸਿੰਘ ਗਿੱਲ ,ਅਮਰਾਉ ਸਿੰਘ ਮੌਲੀ ਬੈਦਵਾਨ ,ਬੀ.ਕੇ ਗੋਇਲ ਸਰਪੰਚ ਮੌਲੀ ਬੈਦਵਾਨ,ਕੇਸਰ ਸਿੰਘ ਸੋਹਾਣਾ,ਪੇ੍ਮ ਸਿੰਘ ਲੰਬੜਦਾਰ,ਭੁਪਿੰਦਰ ਸਿੰਘ,ਭਗਤ ਆਸਾ ਰਾਮ ਕਮੇਟੀ,ਗੁਰਨਾਮ ਸਿੰਘ,ਤੇਜਪਾਲ ਮਲੋਆ,ਭਜਨ ਸਿੰਘ ,ਬਿੰਦਰ ਸਿੰਘ ਬਿੰਦਾ,ਰੋਮੀ ਘੜਾਮੇਵਾਲਾ,ਡਾ. ਦਵਿੰਦਰ ਬੋਹਾ,ਭੁਪਿੰਦਰ ਮਟੌਰੀਆ,ਨਛੱਤਰ ਸਿੰਘ ਬੈਦਵਾਨ,ਮਨਮੋਹਨ ਸਿੰਘ ਦਾਊਂ,ਮੋਹਣੀ ਤੂਰ,ਗੁਰਪੀ੍ਤ ਨਿਆਮੀਆਂ ,ਤਜਿੰਦਰ ਸਿੰਘ ਪੂਨੀਆ ,ਰਣਜੀਤ ਸਿੰਘ ਠੇਕੇਦਾਰ,ਨਿੰਦਰ ਸਿੰਘ,ਤਰਲੋਚਨ ਸਿੰਘ,ਗੁਰਮੀਤ ਸਿੰਘ,ਬਾਬਾ ਸਿੰਕਦਰ ਸਿੰਘ,ਚਰਨ ਸਿੰਘ,ਰਮਜਾਨ ਮਟੌਰ,ਗੁਰਮੀਤ ਸਿੰਘ ,ਟੀਮ ਰੂਹ ਦੇ ਮੈਂਬਰ ਤੇ ਕਲਾਕਾਰ,ਪਰਮਵੀਰ, ਵਿੱਕੀ ਸਿੰਘ, ਜਰਨੈਲ ਹੁਸ਼ਿਆਰਪੁਰੀ,ਰਘੁਬੀਰ ਭੁੱਲਰ,ਕਮਲ ਸ਼ਰਮਾ,ਰੁਪਿੰਦਰ ਪਾਲ,ਦਿਲਬਾਗ ਸਿੰਘ ,ਹਰਦੀਪ ਸਿੰਘ,ਕੁਲਵੰਤ ਸਿੰਘ,ਜਗਦੀਸ਼ ਸਿੰਘ,ਹਰਪੀ੍ਤ ਕੌਰ,ਅਮਰਜੀਤ ਕੌਰ,ਨਿਰਮਲ ਸਿੰਘ,ਪਰਮਿੰਦਰ ਸਿੰਘ ,ਦਰਸ਼ਨ ਸਿੰਘ,ਰੇਸ਼ਮ ਸਿੰਘ,ਰਣਜੀਤ ਸਿੰਘ,ਜਸਵੀਰ ਸਿੰਘ ਜੇ.ਈ ਆਦਿ ਸਾਰੇ ਸ਼ਾਮਲ ਸਨ | ਇਸ ਮੌਕੇ ਤੇ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਵਿੱਕੀ ਸਿੰਘ, ਐਡੀਟਰ ਸਮਰਾਟ ਸਿੰਘ ,ਪਿ੍ੰਸਜੀਤ ਪੋਸਟ ਪਰਫੈਕਟੋ, ਤੇ ਟੀਮ ਰੂਹ ਦੇ ਸਾਰੇ ਕਲਾਕਾਰਾਂ,ਸਹਿਯੋਗੀ ਸੱਜਣਾਂ,ਪ੍ਸਿੱਧ ਮਿਊਜ਼ਕ ਡਾਇਰੈਕਟਰ ਜੀ ਗੁਰੀ, ਜੀ.ਜੀ. ਐਮ ਗਰੁੱਪ, ਅਵਿਤਾਬ ਸਿੰਘ ਬਰੋ ਮਿਊਜ਼ਕ,ਯਾਦਵਿੰਦਰ ਸਿੰਘ, ਯਾਦ ਮਿਊਜ਼ਕ ,ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ |
Published on: ਫਰਵਰੀ 1, 2025 6:42 ਬਾਃ ਦੁਃ