ਅੱਜ ਦਾ ਇਤਿਹਾਸ

ਰਾਸ਼ਟਰੀ

3 ਫਰਵਰੀ 1988 ਨੂੰ ਭਾਰਤੀ ਜਲ ਸੈਨਾ ਦੀ ਪਹਿਲੀ ਪਰਮਾਣੂ ਪਣਡੁੱਬੀ INS ਚੱਕਰ ਫੌਜੀ ਬੇੜੇ ‘ਚ ਸ਼ਾਮਲ ਕੀਤੀ ਗਈ ਸੀ
ਚੰਡੀਗੜ੍ਹ, 3 ਫਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 3 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਕੋਸ਼ਿਸ਼ ਕਰਾਂਗੇ 3 ਫਰਵਰੀ ਦੇ ਇਤਿਹਾਸ ਬਾਰੇ ਜਾਨਣ ਦੀ :-
* ਅੱਜ ਦੇ ਦਿਨ 2018 ਵਿੱਚ ਭਾਰਤ ਨੇ ਚੌਥੀ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ।
* 3 ਫਰਵਰੀ 2009 ਨੂੰ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਰਾਜਸਥਾਨ ਰਾਇਲਜ਼ ਦੀ ਹਿੱਸੇਦਾਰੀ ਖਰੀਦੀ ਸੀ।
* 2007 ਵਿੱਚ ਅੱਜ ਦੇ ਦਿਨ, ਚੀਨ ਨੇ ਇੱਕ ਬਹੁਮੰਤਵੀ ਨੈਵੀਗੇਸ਼ਨ ਉਪਗ੍ਰਹਿ ਪੁਲਾੜ ਦੇ ਪੰਧ ਵਿੱਚ ਰੱਖਿਆ ਸੀ।
* 2006 ਵਿਚ 3 ਫਰਵਰੀ ਨੂੰ ਮਿਸਰ ਦਾ ਜਹਾਜ਼ ਅਲ ਸਲਾਮ-98 ਲਾਲ ਸਾਗਰ ਵਿਚ ਡੁੱਬ ਗਿਆ ਸੀ।
* ਅੱਜ ਦੇ ਦਿਨ 2003 ਵਿੱਚ ਭਾਰਤ ਨੇ ਉਜ਼ਬੇਕਿਸਤਾਨ ਦੇ ਨਾਲ ਮਿਲ ਕੇ ਅੱਤਵਾਦ ਵਿਰੁੱਧ ਇੱਕ ਸੰਯੁਕਤ ਕਾਰਜ ਸਮੂਹ ਦਾ ਗਠਨ ਕੀਤਾ ਸੀ।
* 1999 ਵਿੱਚ 3 ਫਰਵਰੀ ਨੂੰ ਵਿਸ਼ਵ ਆਰਥਿਕ ਫੋਰਮ ਦੀ 29ਵੀਂ ਸਾਲਾਨਾ ਮੀਟਿੰਗ ਦਾਵੋਸ ਸਵਿਟਜ਼ਰਲੈਂਡ ਵਿੱਚ ਸਮਾਪਤ ਹੋਈ ਸੀ।
* ਅੱਜ ਦੇ ਦਿਨ 1999 ਵਿੱਚ, ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਵਿੱਚ ਜਮਹੂਰੀ ਜਨਤਾ ਦਲ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ।
* 3 ਫਰਵਰੀ 1988 ਨੂੰ ਭਾਰਤੀ ਜਲ ਸੈਨਾ ਦੀ ਪਹਿਲੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਆਈਐਨਐਸ ਚੱਕਰ ਨੂੰ ਫੌਜੀ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ।
* ਅੱਜ ਦੇ ਦਿਨ 1972 ਵਿੱਚ ਜਾਪਾਨ ਦੇ ਸਪੋਰੋ ਵਿੱਚ ਏਸ਼ੀਆ ਦੀ ਪਹਿਲੀ ਵਿੰਟਰ ਓਲੰਪਿਕ ਦਾ ਆਯੋਜਨ ਕੀਤਾ ਗਿਆ ਸੀ।
* 3 ਫਰਵਰੀ 1970 ਨੂੰ ਤਾਲਚੇਰ ਵਿੱਚ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਕੋਲਾ ਆਧਾਰਿਤ ਖਾਦ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
* ਅੱਜ ਦੇ ਦਿਨ 1969 ਵਿਚ ਰੂਸ ਦਾ ਮਨੁੱਖ ਰਹਿਤ ਪੁਲਾੜ ਯਾਨ ਲੂਨਾ 9 ਪੂਰੀ ਤਰ੍ਹਾਂ ਕਾਮਯਾਬ ਰਹਿੰਦੇ ਹੋਏ ਪਹਿਲੀ ਵਾਰ ਚੰਦਰਮਾ ‘ਤੇ ਉਤਰਿਆ।
* ਬੇਨੇਲਕਸ ਇਕਨਾਮਿਕ ਯੂਨੀਅਨ 3 ਫਰਵਰੀ 1958 ਨੂੰ ਬਣਾਈ ਗਈ ਸੀ।
* ਅੱਜ ਦੇ ਦਿਨ 1954 ਵਿੱਚ ਪ੍ਰਯਾਗ ਵਿੱਚ ਹੋਏ ਕੁੰਭ ਮੇਲੇ ਦੌਰਾਨ ਮਚੀ ਭਗਦੜ ਵਿੱਚ 500 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।
* 3 ਫਰਵਰੀ 1945 ਨੂੰ ਰੂਸ ਨੇ ਜਾਪਾਨ ਵਿਰੁੱਧ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ ਸੀ।
* ਅੱਜ ਦੇ ਦਿਨ 1942 ਵਿੱਚ ਜਾਪਾਨ ਦਾ ਪਹਿਲਾ ਹਵਾਈ ਹਮਲਾ ਜਾਵਾ ਉੱਤੇ ਹੋਇਆ ਸੀ।
* ਹਵਾਈ ਜਹਾਜ਼ ਰਾਹੀਂ ਪਾਰਸਲ ਭੇਜਣ ਦੀ ਪ੍ਰਕਿਰਿਆ ਪਹਿਲੀ ਵਾਰ 3 ਫਰਵਰੀ 1934 ਨੂੰ ਸ਼ੁਰੂ ਹੋਈ ਸੀ।
* ਅੱਜ ਦੇ ਦਿਨ 1925 ਵਿੱਚ ਭਾਰਤ ਦੀ ਪਹਿਲੀ ਇਲੈਕਟ੍ਰਿਕ ਰੇਲ ਸੇਵਾ ਮੁੰਬਈ ਅਤੇ ਕੁਰਲਾ ਵਿਚਕਾਰ ਸ਼ੁਰੂ ਹੋਈ ਸੀ।
* ਬਨਾਰਸ ਹਿੰਦੂ ਯੂਨੀਵਰਸਿਟੀ 3 ਫਰਵਰੀ 1916 ਨੂੰ ਸ਼ੁਰੂ ਹੋਈ ਸੀ।
* ਅੱਜ ਦੇ ਦਿਨ 1815 ‘ਚ ਸਵਿਟਜ਼ਰਲੈਂਡ ਵਿੱਚ ਦੁਨੀਆ ਦੀ ਪਹਿਲੀ ਪਨੀਰ ਬਣਾਉਣ ਵਾਲੀ ਫੈਕਟਰੀ ਖੋਲ੍ਹੀ ਗਈ ਸੀ।

Published on: ਫਰਵਰੀ 3, 2025 6:57 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।