ਨਵੀਂ ਦਿੱਲੀ, 3 ਫਰਵਰੀ, ਦੇਸ਼ ਕਲਿੱਕ ਬਿਓਰੋ :
ਸੋਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸੋਨੇ ਦੀਆਂ ਕੀਮਤ ਨਵੇਂ ਰਿਕਾਰਡ ਉਤੇ ਪਹੁੰਚ ਗਈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਨੇ ਦਾ ਭਾਅ 400 ਰੁਪਏ ਹੋਰ ਵਧਕੇ 85300 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ। ਅਖਿਲ ਭਾਰਤੀ ਸਰਾਫਾ ਸੰਘ ਦਾ ਕਹਿਣਾ ਹੈ ਕਿ ਗ੍ਰਹਿਣੇ ਵਿਕਰਤਾਵਾਂ ਅਤੇ ਸਟਾਕਸਟੋ ਦੀ ਨਿਰੰਤਰ ਮੰਗ ਦੇ ਕਾਰਨ ਭਾਅ ਤੇਜ ਹੋਏ ਹਨ। ਆਈਆਂ ਖਬਰਾਂ ਮੁਤਾਬਕ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਲਗਾਤਾਰ ਚੌਥੇ ਪੱਧਰ ਉਤੇ 400 ਰੁਪਏ ਵਧਕੇ 84900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਉਤੇ ਪਹੁੰਚ ਗਿਆ। ਬੀਤੇ ਸੈਸ਼ਨ ਵਿੱਚ ਪੀਲੀ ਧਾਤੂ 84500 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਈ ਸੀ। ਅਖਿਲ ਭਾਰਤੀ ਸਰਾਫਾ ਸੰਘ ਮੁਤਾਬਕ ਦਿੱਲੀ ਵਿੱਚ ਚਾਂਦੀ 300 ਰੁਪਏ ਵਧਕੇ 96000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਬੀਤੇ ਸੈਸ਼ਨ ਵਿੱਚ ਚਾਂਦੀ 95700 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਬੰਦ ਹੋਈ ਸੀ।
Published on: ਫਰਵਰੀ 3, 2025 7:28 ਬਾਃ ਦੁਃ