ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਵੱਲੋਂ ਡੀ.ਏ.ਵੀ.ਕਾਲਜ ਨਾਲ ਮਿਲਕੇ ਨਾਟਕ ਦਾ ਆਯੋਜਨ
ਮਾਂ ਬੋਲੀ ਪੰਜਾਬੀ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਇਹ ਨਾਟਕ ਮੀਲ ਪੱਥਰ ਸਾਬਿਤ
ਭਾਸ਼ਾ ਵਿਭਾਗ ਪੰਜਾਬ ਦੀਆਂ ਪੁਸਤਕਾਂ ਦੀ ਪੁਸਤਕ ਲਾਈ ਪ੍ਰਦਸ਼ਨੀ
ਅਬੋਹਰ, 3 ਫਰਵਰੀ, ਦੇਸ਼ ਕਲਿੱਕ ਬਿਓਰੋ
ਭਾਸ਼ਾ ਵਿਭਾਗ ਪੰਜਾਬ ਦੇ ਅਧੀਨ ਕਾਰਜਸ਼ੀਲ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਦੇ ਸਹਿਯੋਗ ਨਾਲ ਡੀ.ਏ.ਵੀ.ਕਾਲਜ ਅਬੋਹਰ ਵੱਲੋਂ ਸ਼੍ਰੋਮਣੀ ਕਵੀ ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੇ ਅਧਾਰਿਤ ਡਾ. ਸੋਮਪਾਲ ਹੀਰਾ ਦਾ ਲਿਖਿਆ ਤੇ ਡਾ.ਕੰਵਲ ਢਿੱਲੋ ਵੱਲੋਂ ਨਿਰਦੇਸ਼ਿਤ ਨਾਟਕ ‘ ਭਾਸ਼ਾ ਵਹਿੰਦਾ ਦਰਿਆ ’ ਅਤੇ ਸੁਖਵਿੰਦਰ ਅੰਮ੍ਰਿਤ ਦੀ ਜੀਵਨੀ ਤੇ ਅਧਾਰਿਤ ਕੁਲਜੀਤ ਭੱਟੀ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਨਾਟਕ ‘ ਗੀਤਾਂ ਵਾਲੀ ਕਾਪੀ’ ਦੀ ਪੇਸ਼ਕਾਰੀ ਡੀ.ਏ.ਵੀ. ਕਾਲਜ, ਅਬੋਹਰ ਦੇ ਆਡੀਟੋਰੀਅਮ ਵਿਖੇ ਕੀਤੀ ਗਈ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਰਾਜੇਸ਼ ਕੁਮਾਰ ਮਹਾਜਨ (ਪ੍ਰਿੰਸੀਪਲ ਡੀ.ਏ.ਵੀ.ਕਾਲਜ, ਅਬੋਹਰ) ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਡਾ. ਸੰਦੇਸ਼ ਤਿਆਗੀ (ਪ੍ਰਿੰਸੀਪਲ ਵਾਹਿਗੁਰੂ ਕਾਲਜ), ਡਾ.ਰੁਪਿੰਦਰ ਕੌਰ ਸੰਧੂ (ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ) ਅਤੇ ਡਾ. ਸ਼ਕੁੰਤਲਾ ਮਿਢਾ (ਗੋਪੀ ਚੰਦ ਆਰਯ ਮਹਿਲਾ ਕਾਲਜ, ਅਬੋਹਰ) ਸ਼ਾਮਲ ਸਨ। ਡਾ. ਸੋਮਪਾਲ ਹੀਰਾ ਵੱਲੋਂ ਇਸ ਅਦਾਕਾਰੀ ਨਾਟਕ ‘ ਭਾਸ਼ਾ ਵਹਿੰਦਾ ਦਰਿਆ ’ ਬਾਰੇ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਭੁਪਿੰਦਰ ਓਤਰੇਜਾ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਪੈਦਾ ਕਰਨਾ, ਇਸ ਦੀ ਮਹੱਤਤਾ ਤੇ ਮਾਂ ਬੋਲੀ ਪੰਜਾਬੀ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਇਹ ਨਾਟਕ ਮੀਲ ਪੱਥਰ ਹੈ।
ਇਥੇ ਕੁਲਜੀਤ ਭੱਟੀ ਵੱਲੋਂ ਨਿਰਦੇਸ਼ਿਤ ਨਾਟਕ ‘ ਗੀਤਾਂ ਵਾਲੀ ਕਾਪੀ ’ ਵੀ ਨੈਸ਼ਨਲ ਪੱਧਰ ਤੇ ਕਲਾ ਉਤਸਵ ਦਾ ਜੇਤੂ ਨਾਟਕ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਸੰਘਰਸ਼ ਦੀ ਗੱਲ ਕਰਦਾ ਹੈ। ਪ੍ਰਿੰਸੀਪਲ ਡਾ. ਆਰ.ਕੇ ਮਹਾਜਨ ਨੇ ਕਿਹਾ ਕਿ ਸਾਹਿਤ ਤੇ ਕਲਾ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਪੰਜਾਬੀ ਵਿਭਾਗ ਦੇ ਮੁਖੀ ਡਾ. ਤਰਸੇਮ ਸ਼ਰਮਾ ਤੇ ਉਸ ਦੀ ਟੀਮ ਦਾ ਯਤਨ ਬਹੁਤ ਹੀ ਸ਼ਲਾਘਾ ਯੋਗ ਹੈ ਤੇ ਅਜਿਹੇ ਯਤਨ ਕੀਤੇ ਜਾਂਦੇ ਰਹਿਣਗੇ। ਪਰਮਿੰਦਰ ਸਿੰਘ (ਖੋਜ ਅਫ਼ਸਰ) ਨੇ ਇਲਾਕੇ ਦੇ ਪ੍ਰੋਫੈਸਰ ਅਤੇ ਸਾਹਿਤ ਤੇ ਰੰਗਮੰਚ ਨਾਲ ਜੁੜੇ ਕਲਾਕਾਰਾਂ ਤੇ ਲਿਖਾਰੀਆਂ ਦਾ ਸੁਆਗਤ ਕੀਤਾ।
ਇਸ ਮੌਕੇ ਤੇ ਡਾ. ਕਿਰਨ ਗਰੋਵਰ, ਪ੍ਰੋ. ਮਨਿੰਦਰ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਸੁਖਰਾਜ ਧਾਲੀਵਾਲ, ਪ੍ਰੋ. ਬਲਜੀਤ ਕੌਰ, ਸ.ਤਜਿਦਰ ਸਿੰਘ ਖਾਲਸਾ, ਪ੍ਰੋ. ਕਮਲੇਸ਼ ਰਾਣੀ, ਸ਼੍ਰੀ ਵਿਜੇ ਪਾਲ, ਸ਼੍ਰੀ ਹਰਜਿੰਦਰ ਬਹਾਵਲੀਆ ਸ਼੍ਰੀ ਰਾਕੇਸ਼ ਰਹੇਜਾ, ਸ਼੍ਰੀ ਵਿਕਾਸ ਬਤਰਾ, ਸ਼੍ਰੀ ਸੰਦੀਪ ਸ਼ਰਮਾ, ਸ. ਗੁਰਜੰਟ ਬਰਾੜ, ਸ਼੍ਰੀ ਹਨੀ ਓਤਰੇਜਾ, ਪ੍ਰੋ.ਕਸ਼ਮੀਰ ਲੂਨਾ, ਪ੍ਰਿੰਸੀਪਲ ਖਾਲਸਾ ਕਾਲਜ ਮੁਕਤਸਰ, ਤਾਨੀਆ ਮਨਚੰਦਾ ਹਾਜ਼ਰ ਸਨ। ਇਸ ਸਮਾਗਮ ਵਿੱਚ ਡਾ. ਸੋਮਪਾਲ ਹੀਰਾ ਅਤੇ ਕੁਲਜੀਤ ਭੱਟੀ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਲੋਕਾ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਭਰਪੂਰ ਅਨੰਦ ਮਾਣਿਆ। ਸਮਾਗਮ ਦੇ ਅੰਤ ਵਿੱਚ ਡਾ. ਤਰਸੇਮ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੋਕੇ ਭਾਸ਼ਾ ਵਿਭਾਗ ਪੰਜਾਬ ਦੀਆਂ ਪੁਸਤਕਾਂ ਦੀ ਪੁਸਤਕ ਪ੍ਰਦਸ਼ਨੀ ਵੀ ਲਾਈ ਗਈ।
Published on: ਫਰਵਰੀ 3, 2025 3:02 ਬਾਃ ਦੁਃ