ਪਟਿਆਲਾ, 3 ਫਰਵਰੀ, ਦੇਸ਼ ਕਲਿੱਕ ਬਿਓਰੋ :
ਪਟਿਆਲਾ ਜ਼ਿਲ੍ਹੇ ਦੇ ਪਿੰਡ ਕਾਮੀ ਕਲਾਂ ਵਿਖੇ ਇਕ ਬੱਚੇ ਦੀ ਪਤੰਗ ਚੜ੍ਹਾਉਂਦੇ ਸਮੇਂ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਾਮੀ ਕਲਾਂ ਦਾ ਇਕ 10 ਸਾਲਾ ਬੱਚਾ ਅੰਮ੍ਰਿਤ ਸਿੰਘ ਦੁਕਾਨ ਦੀ ਛੱਤ ਉਤੇ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਉਸਦੀ ਲੱਤ ਪਤੰਗ ਦੀ ਡੋਰ ਵਿੱਚ ਫਸ ਗਈ। ਆਪਣੇ ਆਪ ਨੂੰ ਡੋਰ ਵਿੱਚੋਂ ਬਾਹਰ ਕੱਢਦਾ ਹੋਇਆ ਬੱਚਾ ਛੱਤ ਤੋਂ ਹੇਠਾਂ ਡਿੱਗ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਘਨੌਰ ਵਿਖੇ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਪਟਿਆਲੇ ਭੇਜ ਦਿੱਤਾ। ਪਟਿਆਲਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਚੰਡੀਗੜ੍ਹ ਵਿਖੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
Published on: ਫਰਵਰੀ 3, 2025 10:50 ਪੂਃ ਦੁਃ