ਫੋਰਬਸ ਨੇ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਕੀਤੀ ਜਾਰੀ

ਕੌਮਾਂਤਰੀ ਪੰਜਾਬ ਰਾਸ਼ਟਰੀ

ਨਵੀਂ ਦਿੱਲੀ , 3 ਫਰਵਰੀ, ਦੇਸ਼ ਕਲਿਕ ਬਿਊਰੋ :
ਫੋਰਬਸ ਨੇ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ, ਭਾਰਤ ਇਸ ਸੂਚੀ ‘ਚੋਂ ਬਾਹਰ ਰਹਿ ਗਿਆ ਹੈ। ਫੋਰਬਸ ਦੀ 2025 ਦੀ ਇਸ ਨਵੀਂ ਸੂਚੀ ‘ਚ ਟਾਪ 10 ‘ਚ ਅਮਰੀਕਾ ਪਹਿਲੇ ਸਥਾਨ ‘ਤੇ ਹੈ ਜਦਕਿ ਚੀਨ ਦੂਜੇ ਸਥਾਨ ‘ਤੇ ਹੈ। ਇਜ਼ਰਾਈਲ ਨੇ ਟਾਪ 10 ‘ਚ ਦਸਵੇਂ ਸਥਾਨ ‘ਤੇ ਕਬਜ਼ਾ ਕੀਤਾ ਹੈ।
ਫੋਰਬਸ ਦੀ ਇਸ ਸੂਚੀ ‘ਚ ਭਾਰਤ ਨੂੰ ਟਾਪ 10 ‘ਚੋਂ ਬਾਹਰ ਰੱਖਣ ‘ਤੇ ਕਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਪਰ ਫੋਰਬਸ ਨੇ ਕਿਹਾ ਹੈ ਕਿ ਰੈਂਕਿੰਗ ਜਾਰੀ ਕਰਦੇ ਸਮੇਂ ਇਹ ਕਈ ਤਰ੍ਹਾਂ ਦੇ ਮਾਪਦੰਡਾਂ ਦੀ ਜਾਂਚ ਕਰਦਾ ਹੈ ਅਤੇ ਫਿਰ ਸੂਚੀ ਜਾਰੀ ਕੀਤੀ ਜਾਂਦੀ ਹੈ।
ਫੋਰਬਸ ਨੇ ਸਮਝਾਇਆ ਕਿ ਪਾਵਰ ਸਬ-ਰੈਂਕਿੰਗ ਪੰਜ ਮੁੱਖ ਗੁਣਾਂ ਦੇ ‘ਸਕੋਰਾਂ ਦੀ ਬਰਾਬਰ ਵਜ਼ਨ ਔਸਤ’ ‘ਤੇ ਆਧਾਰਿਤ ਹੈ ਜੋ ਕਿਸੇ ਦੇਸ਼ ਦੀ ਸ਼ਕਤੀ ਨੂੰ ਦਰਸਾਉਂਦੇ ਹਨ। ਇਸਦੇ ਲਈ, ਫੋਰਬਸ ਜਿਨ੍ਹਾਂ ਬਿੰਦੂਆਂ ‘ਤੇ ਸੂਚੀ ਵਿੱਚ ਸ਼ਾਮਲ ਦੇਸ਼ਾਂ ਦੀ ਜਾਂਚ ਕਰਦਾ ਹੈ ਉਨ੍ਹਾਂ ‘ਚ ਇੱਕ ਨੇਤਾ, ਆਰਥਿਕ ਪ੍ਰਭਾਵ, ਰਾਜਨੀਤਿਕ ਪ੍ਰਭਾਵ, ਮਜ਼ਬੂਤ ਅੰਤਰਰਾਸ਼ਟਰੀ ਗਠਜੋੜ ਅਤੇ ਇੱਕ ਮਜ਼ਬੂਤ ਫੌਜ ਹਨ।

ਫੋਰਬਸ ਦੀ ਸੂਚੀ BAV ਸਮੂਹ ਦੁਆਰਾ ਤਿਆਰ ਕੀਤੀ ਗਈ ਹੈ ਜੋ ਗਲੋਬਲ ਮਾਰਕੀਟਿੰਗ ਸੰਚਾਰ ਕੰਪਨੀ WPP ਦੀ ਇੱਕ ਇਕਾਈ ਹੈ। ਇਸ ਰੈਂਕਿੰਗ ਨੂੰ ਤਿਆਰ ਕਰਨ ਵਾਲੀ ਖੋਜ ਟੀਮ ਦੀ ਅਗਵਾਈ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਵਾਰਟਨ ਸਕੂਲ ਦੇ ਪ੍ਰੋਫੈਸਰ ਡੇਵਿਡ ਰੀਬਸਟੀਨ ਨੇ ਕੀਤੀ ਹੈ ਅਤੇ ਇਸ ਤਰ੍ਹਾਂ ਕਈ ਮਾਪਦੰਡਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਸੂਚੀ ਤਿਆਰ ਕੀਤੀ ਗਈ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵੀ ਇਸ ਸੂਚੀ ‘ਚ ਟਾਪ 10 ‘ਚ ਕਿਤੇ ਵੀ ਨਹੀਂ ਹੈ।

ਪਾਵਰ ਰੈਂਕ ਅਤੇ ਦੇਸ਼ਜੀਡੀਪੀਆਬਾਦੀ
ਅਮਰੀਕਾ30.34 ਟ੍ਰਿਲੀਅਨ ਡਾਲਰ34.5 ਕਰੋੜ
ਚੀਨ19.53 ਟ੍ਰਿਲੀਅਨ ਡਾਲਰ141.9 ਕਰੋੜ
ਰੂਸ2.2 ਟ੍ਰਿਲੀਅਨ ਡਾਲਰ144.4 ਕਰੋੜ
ਯੂਨਾਈਟਡ ਕਿੰਗਡਮ3.73 ਟ੍ਰਿਲੀਅਨ ਡਾਲਰ6.91 ਕਰੋੜ
ਜਰਮਨੀ4.92 ਟ੍ਰਿਲੀਅਨ ਡਾਲਰ8.45 ਕਰੋੜ
ਦੱਖਣੀ ਕੋਰੀਆ1.95 ਟ੍ਰਿਲੀਅਨ ਡਾਲਰ5.17 ਕਰੋੜ
ਫਰਾਂਸ3.28 ਟ੍ਰਿਲੀਅਨ ਡਾਲਰ6.65 ਕਰੋੜ
ਜਾਪਾਨ4.39 ਟ੍ਰਿਲੀਅਨ ਡਾਲਰ12.37 ਕਰੋੜ
ਸਾਊਦੀ ਅਰਬ1.14 ਟ੍ਰਿਲੀਅਨ ਡਾਲਰ3.39 ਕਰੋੜ
ਇਜਰਾਈਲ550.91 ਬਿਲੀਅਨ ਡਾਲਰ93.8 ਲੱਖ

Published on: ਫਰਵਰੀ 3, 2025 11:11 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।