ਮਤਰੇਈ ਮਾਂ ਨੇ 8 ਸਾਲ ਦੀ ਬੱਚੀ ਨੂੰ ਮਾਰ ਕੇ ਅੱਧ ਸੜੀ ਲਾਸ਼ ਬਕਸੇ ‘ਚ ਛੁਪਾਈ
ਬਕਸਰ, 3 ਫਰਵਰੀ, ਦੇਸ਼ ਕਲਿੱਕ ਬਿਓਰੋ
ਬਕਸਰ ‘ਚ 8 ਸਾਲ ਦੀ ਬੱਚੀ ਨੂੰ ਉਸ ਦੀ ਮਤਰੇਈ ਮਾਂ ਨੇ ਗਲਾ ਘੁੱਟ ਕੇ ਮਾਰ ਦਿੱਤਾ। ਉਸ ਤੋਂ ਬਾਅਦ ਮਾਸੂਮ ਬੱਚੇ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਲਾਸ਼ ਪੂਰੀ ਤਰ੍ਹਾਂ ਸੜ ਨਾ ਸਕੀ ਤਾਂ ਇਸ ਨੂੰ ਸੀਮਿੰਟ ਦੇ ਥੈਲੇ ਵਿੱਚ ਬੰਦ ਕਰਕੇ ਘਰ ਦੇ ਇੱਕ ਬਕਸੇ ਵਿੱਚ ਛੁਪਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਪੁੱਛਣ ‘ਤੇ ਦੋਸ਼ੀ ਮਾਂ ਨੇ ਲੜਕੀ ਦੇ ਲਾਪਤਾ ਹੋਣ ਦੀ ਝੂਠੀ ਕਹਾਣੀ ਰਚੀ।
ਘਟਨਾ ਬਿਹਾਰ ਦੀ ਹੈ ।’ਸ਼ਨੀਵਾਰ ਸ਼ਾਮ 5 ਵਜੇ ਘਰ ਵਾਲਿਆਂ ਨੁੰ ਪਤਾ ਲੱਗਾ ਕਿ ਆਂਚਲ ਲਾਪਤਾ ਹੈ। ਲੜਕੀ ਦੀ ਚਾਰੇ ਪਾਸੇ ਭਾਲ ਕੀਤੀ ਗਈ। ਲੜਕੀ ਦੀ ਦਾਦੀ ਨੁੰ ਬਾਅਦ ‘ਚ ਬਕਸੇ ਦੇ ਹੇਠਾਂ ਤੋਂ ਸੀਮਿੰਟ ਦੀ ਬੋਰੀ ਮਿਲੀ, ਜਿਸ ‘ਚ ਆਂਚਲ ਦੀ ਲਾਸ਼ ਸੀ।ਮ੍ਰਿਤਕ ਦੀ ਵੱਡੀ ਭੈਣ ਰੀਆ ਨੇ ਕਿਹਾ, ‘ਮੰਮੀ ਆਂਚਲ ਨੂੰ ਕੋਈ ਗਲਤੀ ਕਰਨ ‘ਤੇ ਬਹੁਤ ਕੁੱਟਦੀ ਸੀ। ਘਟਨਾ ਵਾਲੇ ਦਿਨ ਆਂਚਲ ਨੇ ਘਰ ‘ਚ ਪਾਣੀ ਸੁੱਟ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਗੁੱਸੇ ‘ਚ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਫਿਰ ਉਸ ਦੀ ਲਾਸ਼ ਅੱਧ ਸੜੀ ਹਾਲਤ ਵਿਚ ਬੋਰੀ ਵਿਚ ਛੁਪਾ ਦਿੱਤੀ ਗਈ।
ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਤਰੇਈ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਂਚਲ ਨੂੰ ਪਸੰਦ ਨਹੀਂ ਕਰਦੀ ਸੀ। ਉਸ ਨੇ ਪੀਣ ਲਈ ਪਾਣੀ ਮੰਗਿਆ ਸੀ, ਜੋ ਆਂਚਲ ਤੋਂ ਡਿੱਗ ਪਿਆ। ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਉਸ ਦਾ ਕਤਲ ਕਰ ਦਿੱਤਾ।
Published on: ਫਰਵਰੀ 3, 2025 1:34 ਬਾਃ ਦੁਃ