ਮਾਨ ਨੇ ਕੇਜਰੀਵਾਲ ਨੂੰ ਜਿੱਤਾਉਣ ਦੀ ਕੀਤੀ ਅਪੀਲ, ਕਿਹਾ-ਦਿੱਲੀ ਵਾਸੀ ਰਾਜਨੀਤੀ ਦੀ ਬਜਾਏ ਤਰੱਕੀ ਨੂੰ ਚੁਣਨ

ਦਿੱਲੀ

ਮਾਨ ਨੇ ਕੇਜਰੀਵਾਲ ਨੂੰ ਜਿੱਤਾਉਣ ਦੀ ਕੀਤੀ ਅਪੀਲ, ਕਿਹਾ-ਦਿੱਲੀ ਵਾਸੀ ਰਾਜਨੀਤੀ ਦੀ ਬਜਾਏ ਤਰੱਕੀ ਨੂੰ ਚੁਣਨ

‘ਆਪ’ ਹਰ ਮਹੀਨੇ ਤੁਹਾਡੇ 30,000 ਰੁਪਏ ਬਚਾਏਗੀ, ਭਾਜਪਾ ਆਪਣੇ ਪੂੰਜੀਵਾਦੀ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਇਸਨੂੰ ਖੋਹ ਲਵੇਗੀ: ਭਗਵੰਤ ਮਾਨ

ਦਿੱਲੀ ਦੇ ਵੋਟਰਾਂ ਨੂੰ ਮਾਨ ਨੇ ਕਿਹਾ – ਗੁੰਡਾਗਰਦੀ ਨੂੰ ਰੱਦ ਕਰੋ, ਚੰਗਾ ਸ਼ਾਸਨ ਚੁਣੋ

ਨਵੀਂ ਦਿੱਲੀ/ਚੰਡੀਗੜ੍ਹ, 3 ਫਰਵਰੀ, ਦੇਸ਼ ਕਲਿੱਕ ਬਿਓਰੋ
 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਆਦਰਸ਼ ਨਗਰ, ਸ਼ਾਲੀਮਾਰ ਬਾਗ, ਸ਼ਕੂਰ ਬਸਤੀ ਅਤੇ ਵਜ਼ੀਰਪੁਰ ਹਲਕਿਆਂ ਵਿੱਚ ਰੋਡ ਸ਼ੋਅ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਚੌਥੀ ਵਾਰ ਮੁੱਖ ਮੰਤਰੀ ਵਜੋਂ ਦੁਬਾਰਾ ਚੁਣਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਮਾਨ ਨੇ ਆਪਣੇ ਜੋਸ਼ੀਲੇ ਭਾਸ਼ਣਾਂ ਵਿੱਚ ‘ਆਪ’ ਦੇ ਸ਼ਾਸਨ ਮਾਡਲ ਅਤੇ ਵਿਰੋਧੀ ਧਿਰ ਦੀ ਵੰਡਵਾਦੀ ਰਾਜਨੀਤੀ ਵਿਚਕਾਰ ਤੁਲਨਾ ਕੀਤੀ ਅਤੇ ‘ਆਪ’ ਦੇ ਦ੍ਰਿਸ਼ਟੀਕੋਣ ਦੇ ਮੁੱਖ ਥੰਮ੍ਹਾਂ ਵਜੋਂ ਸਿੱਖਿਆ, ਸਿਹਤ ਸੰਭਾਲ ਅਤੇ ਵਿੱਤੀ ਸਸ਼ਕਤੀਕਰਨ ‘ਤੇ ਜ਼ੋਰ ਦਿੱਤਾ।

ਇਨ੍ਹਾਂ ਰੋਡ ਸ਼ੋਅ ਦੌਰਾਨ ਬੋਲਦਿਆਂ ਮਾਨ ਨੇ ਕਿਹਾ, “ਅੱਜ ਸ਼ਾਮ 5 ਵਜੇ, ਪ੍ਰਚਾਰ ਖਤਮ ਹੋ ਜਾਵੇਗਾ ਅਤੇ ਤੁਹਾਡੇ ਦੁਆਰਾ ਲਿਆ ਗਿਆ ਫੈਸਲਾ 5 ਫਰਵਰੀ ਨੂੰ ਵੋਟਿੰਗ ਮਸ਼ੀਨਾਂ ਵਿੱਚ ਸੀਲ ਹੋ ਜਾਵੇਗਾ। ਇਹ ਸਿਰਫ਼ ਇੱਕ ਚੋਣ ਨਹੀਂ ਹੈ; ਇਹ ‘ਲੜਾਈ’ (ਟਕਰਾਅ) ਅਤੇ ‘ਪੜ੍ਹਾਈ’ (ਸਿੱਖਿਆ) ਵਿੱਚੋਂ ਇੱਕ ਦੀ ਚੋਣ ਹੈ।” ਉਨ੍ਹਾਂ ਵੋਟਰਾਂ ਨੂੰ ਅਰਵਿੰਦ ਕੇਜਰੀਵਾਲ ਦੀ ਮੁੱਖ ਮੰਤਰੀ ਵਜੋਂ ਵਾਪਸੀ ਅਤੇ ‘ਆਪ’ ਦੀਆਂ ਲੋਕ-ਪੱਖੀ ਨੀਤੀਆਂ ਨੂੰ ਜਾਰੀ ਰੱਖਣ ਲਈ ਈਵੀਐਮ ‘ਤੇ ‘ਝਾੜੂ’ ਦਾ ਬਟਨ ਦਬਾਉਣ ਦੀ ਅਪੀਲ ਕੀਤੀ।

ਸੀਐਮ ਮਾਨ ਨੇ ਵਿਰੋਧੀ ਧਿਰ ਦੀਆਂ ਵੋਟਾਂ ਖਰੀਦਣ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰਦਿਆਂ ਕਿਹਾ, “ਵਿਰੋਧੀ ਧਿਰ ਕੋਲ ਬਹੁਤ ਸਾਰਾ ਪੈਸਾ ਹੈ, ਸਾਰੇ ਤੁਹਾਡੇ ਤੋਂ ਚੋਰੀ ਕੀਤੇ ਗਏ ਹਨ। ਜੇ ਉਹ ਤੁਹਾਡੇ ਕੋਲ ਪੈਸੇ ਲੈ ਕੇ ਆਉਂਦੇ ਹਨ, ਤਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇਨਕਾਰ ਨਾ ਕਰੋ, ਉਨ੍ਹਾਂ ਤੋਂ ਪੈਸੇ ਲੈ ਲਿਓ – ਇਹ ਤੁਹਾਡਾ ਪੈਸਾ ਹੈ! ਪਰ ਵੋਟਿੰਗ ਵਾਲੇ ਦਿਨ, ਝਾੜੂ ਦੇ ਨਿਸ਼ਾਨ ਵਾਲਾ ਬਟਨ ਦਬਾਓ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟ ਦਿਓ।”

ਮਾਨ ਨੇ ਅੱਗੇ ਕਿਹਾ “ਪੰਜਾਬ ਵਿੱਚ, 90% ਘਰਾਂ ਦਾ ਬਿਜਲੀ ਦਾ ਬਿੱਲ ਜੀਰੋ ਆਉਂਦਾ ਹੈ। ਅਸੀਂ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਚੰਗੇ ਸ਼ਾਸਨ ਦੀ ਏਹੀ ਉਦਾਹਰਣਾਂ ਹੁੰਦੀਆਂ ਹਨ। ਜੇਕਰ ਤੁਸੀਂ ਭਾਜਪਾ ਨੂੰ ਵੋਟ ਦਿੰਦੇ ਹੋ, ਤਾਂ ਉਹ ਨਾ ਸਿਰਫ਼ ਅਜਿਹੀਆਂ ਪਹਿਲਕਦਮੀਆਂ ਨੂੰ ਰੋਕ ਦੇਣਗੇ, ਸਗੋਂ ਤੁਹਾਡੇ ਦੁਆਰਾ ਬਚਾਇਆ ਗਿਆ ਪੈਸਾ ਵੀ ਖੋਹ ਲੈਣਗੇ। ਆਪਣੀ ਸਰਕਾਰ ਬਣਾਓ ਅਤੇ ਆਪਣੀ ਕਿਸਮਤ ਦੇ ਮਾਲਕ ਬਣੋ।”

ਮਾਨ ਨੇ ਭਾਜਪਾ ‘ਤੇ ਗੁੰਡਾਗਰਦੀ ਅਤੇ ਡਰਾਉਣ-ਧਮਕਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ “ਉਹ ਸਾਡੇ ਵਰਕਰਾਂ ਅਤੇ ਪੱਤਰਕਾਰਾਂ ‘ਤੇ ਹਮਲਾ ਕਰ ਰਹੇ ਹਨ, ਆਪਣੀ ਬੌਖਲਾਹਟ ਦਿਖਾ ਰਹੇ ਹਨ। ਉਨ੍ਹਾਂ ਦੇ ਡਰਾਉਣੇ ਵਿਚਾਰਾਂ ਨੂੰ ਜਿੱਤਣ ਨਾ ਦਿਓ। ਟਕਰਾਅ ਦੀ ਬਜਾਏ ਸਿੱਖਿਆ ਨੂੰ ਚੁਣੋ ਅਤੇ ਦਿੱਲੀ ਲਈ ਇੱਕ ਉੱਜਵਲ ਭਵਿੱਖ ਸੁਰੱਖਿਅਤ ਕਰੋ”।

ਮਾਨ ਨੇ ‘ਆਪ’ ਸਰਕਾਰ ਦੇ ਵਿੱਤੀ ਫਾਇਦਿਆਂ ਬਾਰੇ ਦੱਸਦੇ ਹੋਏ ਕਿਹਾ, “ਆਪ’ ਦੇ ਅਧੀਨ, ਦਿੱਲੀ ਦੇ ਹਰ ਘਰ ਨੂੰ ਲਗਭਗ ₹30,000 ਮਹੀਨਾਵਾਰ ਬਚਤ ਹੋਵੇਗੀ। ਪਰ ਜੇਕਰ ਤੁਸੀਂ ਭਾਜਪਾ ਨੂੰ ਵੋਟ ਦਿੰਦੇ ਹੋ, ਤਾਂ ਉਹ ਅਜਿਹੇ ਸਾਰੇ ਲਾਭ ਬੰਦ ਕਰ ਦੇਣਗੇ ਅਤੇ ਆਪਣੇ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਤੁਹਾਡੇ ਕੋਲ ਪਹਿਲਾਂ ਤੋਂ ਮੌਜੂਦ ਪੈਸੇ ਵੀ ਲੈ ਲੈਣਗੇ।”

ਮੁੱਖ ਮੰਤਰੀ ਮਾਨ ਨੇ ‘ਆਪ’ ਦੀ ਸ਼ਾਨਦਾਰ ਜਿੱਤ ਦਾ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ, “ਦਿੱਲੀ ਵਾਲੇ ਸਿਆਣੇ ਹਨ, ਅਤੇ ਮੂਡ ਸਾਫ਼ ਹੈ – 8 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਵੱਡੇ ਫਤਵੇ ਨਾਲ ਮੁੱਖ ਮੰਤਰੀ ਬਣਨਗੇ।”

ਮਾਨ ਨੇ ਜ਼ੋਰ ਦੇ ਕੇ ਕਿਹਾ “ਜੇਕਰ ਭਾਜਪਾ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਤੁਹਾਡੇ ਪੈਸੇ ਆਪਣੇ ਦੋਸਤਾਂ ਲਈ ਵਰਤਣਗੇ, ਪਰ ਅਸੀਂ ਉਸ ਨੂੰ ਤੁਹਾਨੂੰ ਵਾਪਸ ਦੇਣ ਲਈ ਵਰਤਾਂਗੇ। ਭਾਜਪਾ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਚੋਰੀ ਕੀਤੇ ਪੈਸੇ ਨਾਲ ਨਹੀਂ ਖਰੀਦ ਸਕਦੀ,”

ਮਾਨ ਨੇ ਅਖੀਰ ਵਿੱਚ ਵੋਟਰਾਂ ਨੂੰ ਬਿਨਾਂ ਕਿਸੇ ਭਟਕਾਅ ਦੇ ਝਾੜੂ ਵਾਲਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ, “ਜਦੋਂ ਤੁਸੀਂ ਵੋਟ ਪਾਉਂਦੇ ਹੋ, ਤਾਂ ਕਿਸੇ ਹੋਰ ਬਟਨ ਵੱਲ ਵੀ ਨਾ ਦੇਖੋ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਇਹ ਤੁਹਾਡੀ ਨਜ਼ਰ ਨੂੰ ਮੋਤੀਆਬਿੰਦ ਵਾਂਗ ਨੁਕਸਾਨ ਪਹੁੰਚਾ ਸਕਦਾ ਹੈ। ਆਪਣੇ ਭਵਿੱਖ, ਆਪਣੇ ਬੱਚਿਆਂ ਦੀ ਸਿੱਖਿਆ ਅਤੇ ਇੱਕ ਇਮਾਨਦਾਰ ਸਰਕਾਰ ਲਈ ਵੋਟ ਦਿਓ”

Published on: ਫਰਵਰੀ 3, 2025 8:31 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।