ਨਵੀਂ ਦਿੱਲੀ, 3 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੁਲਿਸ ਦੇ ਐਸਆਈ ਨੇ ਆਪਣੇ ਵਿਆਹ ਤੋਂ ਤੁਰੰਤ ਬਾਅਦ ਹੀ ਆਪਣੀ ਕਾਂਸਟੇਬਲ ਪਤਨੀ ਨੂੰ ਥੱਪੜ ਮਾਰ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਪੀ ਵੱਲੋਂ ਜਾਂਚ ਕਰਵਾ ਕੇ ਟ੍ਰੇਨੀ ਐਸਆਈ ਨੂੰ ਮੁਅੱਤਲ ਕਰ ਦਿੱਤਾ। ਅਸਲ ਵਿੱਚ ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿਚ ਇਕ ਟ੍ਰੇਨੀ ਐਸਆਈ ਨੇ ਮਹਿਲਾ ਕਾਂਸਟੇਬਲ ਨਾਲ ਮੰਦਰ ਵਿੱਚ ਪ੍ਰੇਮ ਵਿਆਹ ਕੀਤਾ। ਵਿਆਹ ਦੇ ਤੁਰੰਤ ਬਾਅਦ ਉਸਨੇ ਮੰਦਰ ਵਿੱਚ ਹੀ ਭੀੜ ਸਾਹਮਣੇ ਕਾਂਸਟੇਬਲ ਪਤਨੀ ਨੂੰ ਥੱਪੜ ਮਾਰ ਦਿੱਤਾ। ਟ੍ਰੇਨੀ ਸਬ ਇੰਸਪੈਕਟਰ ਸਚਿਨ ਕੁਮਾਰ ਨੂੰ ਜ਼ਿਲ੍ਹੇ ਦੇ ਦੂਜੇ ਥਾਣੇ ਵਿੱਚ ਤੈਨਾਤ ਮਹਿਲਾ ਕਾਂਸਟੇਬਲ ਨਾਲ ਪਿਆਰ ਹੋ ਗਿਆ। ਟ੍ਰੇਨੀ ਐਸਆਈ ਨੇ ਕਾਂਸਟੇਬਲ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਮਹਿਲਾ ਕਾਂਸਟੇਬਲ ਦੀ ਰਜਾਮੰਦੀ ਦੇ ਬਾਅਦ ਦੋਵਾਂ ਨੇ ਸ਼ਹਿਰ ਦੇ ਇਕ ਮੰਦਰ ਵਿੱਚ ਵਿਆਹ ਕਰਵਾ ਲਿਆ। ਵਿਆਹ ਦੇ ਬਾਅਦ ਮੰਦਰ ਵਿੱਚ ਸਭ ਕੁਝ ਠੀਕ ਰਿਹਾ। ਪ੍ਰੰਤੂ ਇਸ ਦੌਰਾਨ ਕਾਂਸਟੇਬਲ ਪਤਨੀ ਮੰਦਰ ਵਿੱਚ ਵਿਆਹ ਦਾ ਵੀਡੀਓ ਬਣਾਉਣ ਲੱਗੀ। ਇਸ ਗੱਲ ਉਤੇ ਟ੍ਰੇਨੀ ਐਸਆਈ ਨੂੰ ਬੁਰੀ ਲੱਗੀ ਕਿ ਉਸਨੇ ਸਭ ਦੇ ਸਾਹਮਣੇ ਕਾਂਸਟੇਬਲ ਪਤਨੀ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਕਾਂਸਟੇਬਲ ਪਤਨੀ ਡਿੱਗ ਪਈ। ਇਸ ਮਾਮਲੇ ਦਾ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਐਸਐਸਪੀ ਅਭਿਨਵ ਧੀਨ ਨੇ ਜਾਂਚ ਕਰਕੇ ਟ੍ਰੇਨੀ ਐਸਆਈ ਨੂੰ ਮੁਅੱਤਲ ਕਰ ਦਿੱਤਾ।
Published on: ਫਰਵਰੀ 3, 2025 12:57 ਬਾਃ ਦੁਃ