ਪ੍ਰਯਾਗਰਾਜ, 3 ਫਰਵਰੀ, ਦੇਸ਼ ਕਲਿਕ ਬਿਊਰੋ :
ਮਹਾਕੁੰਭ ਦਾ ਤੀਸਰਾ ਅਤੇ ਆਖਰੀ ਅੰਮ੍ਰਿਤ ਇਸ਼ਨਾਨ ਬਸੰਤ ਪੰਚਮੀ ‘ਤੇ ਸ਼ੁਰੂ ਹੋ ਗਿਆ ਹੈ। ਸਾਧੂ-ਸੰਤ ਇਸ਼ਨਾਨ ਲਈ ਸੰਗਮ ਵਿੱਚ ਪਹੁੰਚ ਰਹੇ ਹਨ।
ਸਭ ਤੋਂ ਪਹਿਲਾਂ ਪੰਚਾਇਤੀ ਨਿਰੰਜਨੀ ਅਖਾੜੇ ਦੇ ਸੰਤ ਸੰਗਮ ਵਿੱਚ ਪੁੱਜੇ। ਉਥੇ ਅੰਮ੍ਰਿਤ ਇਸ਼ਨਾਨ ਕੀਤਾ। ਫਿਰ ਸਭ ਤੋਂ ਵੱਡੇ ਜੂਨਾ ਅਖਾੜੇ ਦੇ ਨਾਲ ਕਿੰਨਰ ਅਖਾੜੇ ਨੇ ਅੰਮ੍ਰਿਤ ਇਸ਼ਨਾਨ ਕੀਤਾ। ਹੁਣ ਅਵਾਹਨ ਅਖਾੜਾ ਸੰਗਮ ਤੱਕ ਪਹੁੰਚ ਗਿਆ ਹੈ। 13 ਅਖਾੜੇ ਇੱਕ ਇੱਕ ਕਰਕੇ ਇਸ਼ਨਾਨ ਕਰਨਗੇ।
ਸੰਗਮ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ 10 ਕਿਲੋਮੀਟਰ ਤੱਕ ਸ਼ਰਧਾਲੂਆਂ ਦੀ ਭੀੜ ਹੈ। ਲੋਕ ਪ੍ਰਯਾਗਰਾਜ ਜੰਕਸ਼ਨ ਤੋਂ ਪੈਦਲ ਹੀ ਸੰਗਮ ਪਹੁੰਚ ਰਹੇ ਹਨ। ਕਰੀਬ 8 ਤੋਂ 10 ਕਿਲੋਮੀਟਰ ਪੈਦਲ ਚੱਲਣਾ ਪੈ ਰਿਹਾ ਹੈ। ਭੀੜ ਨੂੰ ਦੇਖਦੇ ਹੋਏ ਹਨੂੰਮਾਨ ਮੰਦਰ ਨੂੰ ਬੰਦ ਕਰ ਦਿੱਤਾ ਗਿਆ। ਮੇਲਾ ਖੇਤਰ ਦੀਆਂ ਸਾਰੀਆਂ ਸੜਕਾਂ ਵਨ-ਵੇ ਹਨ। ਭੀੜ ਨੂੰ ਸੰਭਾਲਣ ਲਈ 60 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਹਨ।
Published on: ਫਰਵਰੀ 3, 2025 7:02 ਪੂਃ ਦੁਃ