ਖੰਨਾ, 3 ਫਰਵਰੀ, ਦੇਸ਼ ਕਲਿੱਕ ਬਿਓਰੋ :
ਬਸੰਤ ਪੰਚਮੀ ਮੌਕੇ ਨਹਿਰ ਵਿੱਚ ਸਰਸਵਤੀ ਮੂਰਤੀ ਵਿਸਰਜਨ ਕਰਨ ਮੌਕੇ 4 ਨੌਜਵਨ ਨਹਿਰ ਵਿੱਚ ਡੁੱਬ ਗਏ। ਮਿਲੀ ਜਾਣਕਰੀ ਅਨੁਸਾਰ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਦੋ ਦਰਜਨ ਲੋਕ ਮੂਰਤੀ ਵਿਸਰਜਨ ਕਰਨ ਲਈ ਗਏ ਸਨ। ਮੂਰਤੀ ਵਿਸਰਜਨ ਕਰਦੇ ਸਮੇਂ 4 ਨੌਜਵਾਨ ਨਹਿਰ ਵਿੱਚ ਡੁੱਬ ਗਏ। 3 ਨੌਜਵਾਨਾਂ ਨੂੰ ਬਚਾਅ ਲਿਆ ਗਿਆ ਹੈ, ਜਦੋਂ ਕਿ ਇਕ ਅਜੇ ਵੀ ਲਾਪਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਸੰਤ ਪੰਚਮੀ ਮੌਕੇ ਗੋਬਿੰਦਗੜ੍ਹ ਵਿੱਚ ਸਰਸਵਤੀ ਦੀ ਪੂਜਾ ਤੋਂ ਬਾਅਦ ਮੂਰਸਤੀ ਵਿਸਰਜਨ ਦੀ ਪਰੰਪਰਾ ਹੈ। ਲੋਕਾਂ ਨੇ ਦੱਸਿਆ ਕਿ ਪਹਿਲਾਂ ਨਹਿਰ ਕੱਚੀ ਸੀ ਅਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ, ਹੁਣ ਨਹਿਰ ਨੂੰ ਪੱਕਾ ਕਰ ਦਿੱਤਾ ਗਿਆ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਖੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨ ਸੁਨੀਲ ਯਾਦਵ ਦੀ ਭਾਲ ਕੀਤੀ ਜਾ ਰਹੀ ਹੈ।
Published on: ਫਰਵਰੀ 3, 2025 8:37 ਬਾਃ ਦੁਃ