ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਵਿਭਾਗ ਦੀ ਡਾਇਰੈਕਟਰ ਨਾਲ ਕੀਤੀ ਮੀਟਿੰਗ, ਕਈ ਮੰਗਾਂ ‘ਤੇ ਬਣੀ ਸਹਿਮਤੀ

ਪੰਜਾਬ

ਚੰਡੀਗੜ੍ਹ , 4 ਫਰਵਰੀ, ਦੇਸ਼ ਕਲਿੱਕ ਬਿਓਰੋ :

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਅੱਜ ਚੰਡੀਗੜ੍ਹ ਵਿਖੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਡਾਕਟਰ ਸ਼ੀਨਾ ਅਗਰਵਾਲ ਨਾਲ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਮੀਟਿੰਗ ਕੀਤੀ ।

ਇਹ ਵੀ ਪੜ੍ਹੋ : ਬੱਚੇ ਵੱਲੋਂ ਬਰਿਆਨੀ ਮੰਗਣ ਉਤੇ ਹੁਣ ਬਦਲੇਗਾ ਆਂਗਣਵਾੜੀ ਕੇਂਦਰਾਂ ਦਾ MENU


ਜਥੇਬੰਦੀ ਨੇ ਮੰਗ ਕੀਤੀ ਕਿ ਬਾਲ ਭਲਾਈ ਕੌਂਸਲ ਦੇ ਅਧੀਨ ਚੱਲ ਰਹੇ ਤਿੰਨ ਬਲਾਕਾਂ ਬਠਿੰਡਾ , ਸਿੱਧਵਾਂ ਬੇਟ ਅਤੇ ਤਰਸਿੱਕਾ ਨੂੰ ਮੁੱਖ ਵਿਭਾਗ ਵਿੱਚ ਮਰਜ ਕੀਤਾ ਜਾਵੇ, ਪਿਛਲੇਂ 17 ਮਹੀਨਿਆਂ ਦਾ ਰਹਿੰਦਾ ਬਕਾਇਆ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਜਾਵੇ , ਆਂਗਣਵਾੜੀ ਕੇਂਦਰਾਂ ਦੇ ਬੱਚੇ ਜੋ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕੀਤੇ ਹੋਏ ਹਨ ਨੂੰ ਵਾਪਸ ਕੇਂਦਰਾਂ ਵਿੱਚ ਭੇਜਿਆ ਜਾਵੇ , ਨਵੀਂ ਸਿੱਖਿਆ ਨੀਤੀ ਅਨੁਸਾਰ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ , ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ , ਸੀ ਬੀ ਈ ਦੀਆਂ ਮੀਟਿੰਗਾਂ ਅਤੇ ਪੋਸ਼ਣ ਟਰੈਕਰ ਤੇ ਕੰਮ ਕਰਨ ਬਦਲੇ ਬਣਦੇ ਪੈਸੇ ਦਿੱਤੇ ਜਾਣ , ਵਰਕਰਾਂ ਨੂੰ ਸੇਵਾ ਮੁਕਤੀ ਤੇ ਮਿਲਦੀ ਗਰੈਚੁਟੀ 1 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਅਤੇ ਹੇਲਪਰ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ ਡੇਢ ਲੱਖ ਰੁਪਏ ਕੀਤੀ ਜਾਵੇ , ਵਰਕਰਾਂ ਤੇ ਹੈਲਪਰਾਂ ਦੇ ਆਯੂਮਾਨ ਕਾਰਡ ਬਣਾਏ ਜਾਣ , ਵਰਕਰਾਂ ਤੇ ਹੈਲਪਰਾਂ ਦੀਆਂ ਬਦਲੀਆਂ, ਪ੍ਰਮੋਸ਼ਨਾਂ ਅਤੇ ਆਸ਼ਰਿਤ ਨੂੰ ਨੌਕਰੀਆਂ ਤੇ ਲਗਾਈ ਗਈ ਰੋਕ ਹਟਾਈ ਜਾਵੇ , ਪਿਛਲੇਂ ਸਮੇਂ ਵਿੱਚ ਹੋਈਆਂ ਗਲਤ ਬਦਲੀਆਂ ਨੂੰ ਰੱਦ ਕੀਤਾ ਜਾਵੇ , ਵਰਕਰਾਂ ਤੇ ਹੈਲਪਰਾਂ ਦੀਆਂ ਬਿਨਾਂ ਤਨਖ਼ਾਹ ਬੰਦ ਕੀਤੀਆਂ ਗਈਆਂ ਛੁੱਟੀਆਂ ਬਹਾਲ ਕੀਤੀਆਂ ਜਾਣ , ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਮਾੜਾ ਰਾਸ਼ਨ ਬੰਦ ਕਰਕੇ ਸਰਕਾਰੀ ਅਦਾਰੇ ਵੇਰਕਾ ਦਾ ਰਾਸ਼ਨ ਲਾਭਪਾਤਰੀਆਂ ਲਈ ਭੇਜਿਆ ਜਾਵੇ।
ਵਫ਼ਦ ਦੀ ਗੱਲ ਸੁਨਣ ਤੋਂ ਬਾਅਦ ਡਾਇਰੈਕਟਰ ਨੇ ਕਿਹਾ ਕਿ ਐਨ ਜੀ ਓ ਵਾਲਾ ਕੇਸ ਚੱਲ ਰਿਹਾ ਹੈ ਤੇ ਜਲਦੀ ਇਹ ਨੇਪਰੇ ਚਾੜ੍ਹਿਆ ਜਾਵੇਗਾ , ਵਰਕਰਾਂ ਤੇ ਹੈਲਪਰਾਂ ਨੂੰ 9 ਮਹੀਨਿਆਂ ਦਾ ਬਕਾਇਆ ਹੁਣ ਹੀ ਅਤੇ 8 ਮਹੀਨਿਆਂ ਦਾ ਬਾਅਦ ਵਿੱਚ ਦਿੱਤਾ ਜਾਵੇਗਾ , ਸੈਂਟਰਾਂ ਦੇ ਬੱਚੇ ਵਾਪਸ ਕਰਵਾਉਣ ਲਈ ਕੋਸ਼ਿਸ਼ ਜਾਰੀ ਹੈ , ਵਰਕਰਾਂ ਨੂੰ ਨਰਸਰੀ ਟੀਚਰ ਬਣਾਉਣ ਲਈ ਮਹਿਕਮੇ ਵੱਲੋਂ ਟ੍ਰੇਨਿੰਗ ਦੇਣ ਲਈ ਉਤਸ਼ਾਹਤ ਕੀਤਾ ਜਾਵੇਗਾ , ਵਰਕਰਾਂ ਨੂੰ ਈ ਸੀ ਸੀ ਦੀ ਟ੍ਰੇਨਿੰਗ ਕਰਵਾਈ ਜਾਵੇਗੀ, ਸਮਾਰਟ ਫੋਨ ਲੈ ਕੇ ਦੇਣ ਲਈ ਟੈਡਰ ਲਾ ਰਹੇ ਆ ਤੇ ਵਰਕਰਾਂ ਨੂੰ ਫੋਨ ਜਲਦੀ ਦਿੱਤੇ ਜਾਣਗੇ, ਸੇਵਾ ਮੁਕਤੀ ਤੇ ਪੈਸੇ ਵਧਾਉਣ ਲਈ ਫਾਈਲ ਚੱਲ ਰਹੀ ਹੈ , ਬਦਲੀਆਂ ਪ੍ਰਮੋਸ਼ਨਾਂ ਤੇ ਲੱਗੀ ਰੋਕ ਹਟਾਉਣ ਲਈ ਪੱਤਰ ਜਾਰੀ ਕੀਤਾ ਜਾਵੇਗਾ। ਸੈਟਰਾਂ ਵਿੱਚ ਆ ਰਹੇ ਮਾੜੇ ਰਾਸ਼ਨ ਬਾਰੇ ਆਗੂਆਂ ਦੇ ਸੁਝਾਅ ਲਏ ਗਏ ।
ਇਸ ਮੀਟਿੰਗ ਵਿੱਚ ਜੁਵਾਇੰਟ ਸੈਕਟਰੀ ਅਨੰਦ ਸਾਗਰ ਸ਼ਰਮਾ ਅਤੇ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਤੋਂ ਇਲਾਵਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਆਗੂਆਂ ਗੁਰਮੀਤ ਕੌਰ ਗੋਨੇਆਣਾ , ਸਤਵੰਤ ਕੌਰ ਭੋਗਪੁਰ , ਮਨਜੀਤ ਕੌਰ ਸਿੱਧਵਾਂ ਬੇਟ ਅਤੇ ਸਰਬਜੀਤ ਕੌਰ ਮੌਜੂਦ ਸਨ ।

Published on: ਫਰਵਰੀ 4, 2025 5:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।