ਚੀਨ ਦੀ ਜਵਾਬੀ ਕਾਰਵਾਈ, ਅਮਰੀਕੀ ਉਤਪਾਦਾਂ ‘ਤੇ 15 ਫੀਸਦੀ ਟੈਰਿਫ ਦਾ ਐਲਾਨ

ਕੌਮਾਂਤਰੀ

ਚੀਨ ਦੀ ਜਵਾਬੀ ਕਾਰਵਾਈ, ਅਮਰੀਕੀ ਉਤਪਾਦਾਂ ‘ਤੇ 15 ਫੀਸਦੀ ਟੈਰਿਫ ਦਾ ਐਲਾਨ

ਨਵੀਂ ਦਿੱਲੀ: 4 ਫਰਵਰੀ, ਦੇਸ਼ ਕਲਿੱਕ ਬਿਓਰੋ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਤੋਂ ਅਮਰੀਕਾ ਜਾਣ ਵਾਲੇ ਸਮਾਨ ‘ਤੇ 10 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਚੀਨ ਨੇ ਵੀ ਅਮਰੀਕਾ ਨੂੰ ਜਵਾਬ ਦੇਣ ਦਾ ਫੈਸਲਾ ਕਰ ਲਿਆ ਹੈ। ਹੁਣ ਬੀਜਿੰਗ ਦੇ ਵਣਜ ਮੰਤਰਾਲੇ ਵੱਲੋਂ ਅਮਰੀਕਾ ਤੋਂ ਆਯਾਤ ਅਤੇ ਚੀਨ ਆਉਣ ਵਾਲੇ ਸਮਾਨ ‘ਤੇ ਟੈਰਿਫ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਨੇ ਕੋਲਾ ਅਤੇ ਕੱਚੇ ਤੇਲ ਸਮੇਤ ਕਈ ਅਮਰੀਕੀ ਉਤਪਾਦਾਂ ‘ਤੇ 15 ਫੀਸਦੀ ਟੈਰਿਫ ਲਗਾਇਆ ਹੈ।

ਜ਼ਿਕਰਯੋਗ ਹੈ ਕਿ ਟਰੰਪ ਨੇ 1 ਫਰਵਰੀ ਨੂੰ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ 25% ਟੈਰਿਫ ਲਗਾਉਣ ਦੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਕੈਨੇਡਾ ਤੋਂ ਆਉਣ ਵਾਲੇ ਸਮਾਨ ‘ਤੇ ਵੀ 25% ਟੈਰਿਫ ਲਗਾਇਆ ਗਿਆ ਹੈ, ਪਰ ਕੈਨੇਡੀਅਨ ਊਰਜਾ ਸਰੋਤਾਂ ‘ਤੇ ਸਿਰਫ 10% ਟੈਰਿਫ ਲਗਾਇਆ ਜਾਵੇਗਾ।

ਚੀਨ ਨੇ ਅਮਰੀਕੀ ਕੋਲੇ ‘ਤੇ 15 ਫੀਸਦੀ ਟੈਰਿਫ ਦਾ ਐਲਾਨ ਕੀਤਾ ਹੈ ਜਦਕਿ ਐਲਐਨਜੀ ਉਤਪਾਦਾਂ ‘ਤੇ 15 ਫੀਸਦੀ ਅਤੇ ਅਮਰੀਕੀ ਕੱਚੇ ਤੇਲ ਤੇ ਹੋਰ ਉਤਪਾਦਾਂ ‘ਤੇ 10 ਟੈਰਿਫ ਲਾਇਆ ਗਿਆ ਹੈ। ਇਸ ਆਦੇਸ਼ ਵਿੱਚ ਚੀਨ ਤੋਂ ਦਰਾਮਦ ‘ਤੇ ਵੀ 10 ਫੀਸਦੀ ਟੈਰਿਫ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਚੀਨ ਨੇ ਵਿਸ਼ਵ ਵਪਾਰ ਸੰਗਠਨ ‘ਚ ਮਾਮਲਾ ਦਰਜ ਕਰਨ ਦੀ ਗੱਲ ਕਹੀ। ਰਿਪਬਲਿਕਨ ਨੇਤਾ ਨੇ ਟੈਰਿਫ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਆਧਾਰ ਬਣਾਇਆ ਸੀ। ਜਵਾਬ ਵਿੱਚ, ਕੈਨੇਡਾ ਅਤੇ ਮੈਕਸੀਕੋ ਨੇ ਕਿਹਾ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ ਹੈ।

Published on: ਫਰਵਰੀ 4, 2025 3:34 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।