ਫਤਿਹਪੁਰ ‘ਚ ਦੋ ਰੇਲ ਗੱਡੀਆਂ ਦੀ ਭਿਆਨਕ ਟੱਕਰ, ਰਾਹਤ ਤੇ ਬਚਾਅ ਕਾਰਜ ਜਾਰੀ

ਰਾਸ਼ਟਰੀ

ਫਤਿਹਪੁਰ ‘ਚ ਦੋ ਰੇਲ ਗੱਡੀਆਂ ਦੀ ਭਿਆਨਕ ਟੱਕਰ, ਰਾਹਤ ਤੇ ਬਚਾਅ ਕਾਰਜ ਜਾਰੀ
ਲਖਨਊ, 4 ਫਰਵਰੀ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਫਤਿਹਪੁਰ ‘ਚ ਦੋ ਮਾਲ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਇਕ ਮਾਲ ਗੱਡੀ ਪਟੜੀ ‘ਤੇ ਖੜ੍ਹੀ ਸੀ ਉਦੋਂ ਹੀ ਇਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਗੇ ਖੜ੍ਹੀ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਕੋਚ ਪਟੜੀ ਤੋਂ ਉਤਰ ਗਿਆ।
ਹਾਦਸੇ ‘ਚ ਦੋਵੇਂ ਟਰੇਨਾਂ ਦੇ ਲੋਕੋ ਪਾਇਲਟ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਹ ਘਟਨਾ ਅੱਜ ਮੰਗਲਵਾਰ ਸਵੇਰੇ ਕਰੀਬ 8 ਵਜੇ ਡੀਐਫਸੀ ਯਾਨੀ ਡੈਡੀਕੇਟਿਡ ਫਰੇਟ ਕੋਰੀਡੋਰ ‘ਤੇ ਵਾਪਰੀ। ਇਸ ਟ੍ਰੈਕ ‘ਤੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਹਨ। ਅਜਿਹੇ ‘ਚ ਇਸ ਘਟਨਾ ਦਾ ਯਾਤਰੀ ਟਰੇਨਾਂ ‘ਤੇ ਕੋਈ ਅਸਰ ਨਹੀਂ ਪਿਆ। ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਦੋਵਾਂ ਟਰੇਨਾਂ ਦੇ ਲੋਕੋ ਪਾਇਲਟਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਟਰੈਕ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਹਾਦਸਾ ਕਾਨਪੁਰ-ਫਤਿਹਪੁਰ ਵਿਚਕਾਰ ਖਾਗਾ ਦੇ ਪੰਭੀਪੁਰ ਨੇੜੇ ਵਾਪਰਿਆ।

Published on: ਫਰਵਰੀ 4, 2025 11:39 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।