ਗੁਰਾਇਆ ਨੇੜੇ ਧੁੰਦ ਕਾਰਨ ਸਕੂਲ ਵੈਨ ਦੇ ਪਿੱਛੇ 6 ਵਾਹਨ ਟਕਰਾਏ
ਜਲੰਧਰ, 4 ਫਰਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਗੁਰਾਇਆ ਨੇੜੇ ਇੱਕ ਸਕੂਲ ਵੈਨ ਨੂੰ ਇੱਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ 6 ਵਾਹਨ ਆਪਸ ਵਿੱਚ ਟਕਰਾ ਗਏ। ਘਟਨਾ ਦੇ ਸਮੇਂ ਬੱਸ ਵਿੱਚ ਕੋਈ ਵੀ ਬੱਚਾ ਸਵਾਰ ਨਹੀਂ ਸੀ। ਇਸ ਘਟਨਾ ਵਿੱਚ ਟਰੱਕ ਡਰਾਈਵਰ ਦੇ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਟਰੱਕ ਅਤੇ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਨ੍ਹਾਂ ਨੂੰ ਗੁਰਾਇਆ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੇ ਹਾਦਸੇ ਸਬੰਧੀ ਥਾਣਾ ਗੁਰਾਇਆ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ। ਸਭ ਤੋਂ ਪਹਿਲਾਂ ਰੋਡ ਸੇਫਟੀ ਫੋਰਸ ਦੀ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚੀ।
Published on: ਫਰਵਰੀ 4, 2025 1:33 ਬਾਃ ਦੁਃ