ਪੀ ਐਚ ਸੀ ਨੰਦਪੁਰ ਕਲੌੜ ਵਿੱਖੇ ਸਟਾਫ਼ ਨੂੰ ਫਾਇਰ ਸੇਫਟੀ ਦੀ ਦਿੱਤੀ ਟ੍ਰੇਨਿੰਗ
ਫ਼ਤਹਿਗੜ੍ਹ ਸਾਹਿਬ: 4 ਫਰਵਰੀ, ਦੇਸ਼ ਕਲਿੱਕ ਬਿਓਰੋ –
ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੀ ਐਚ ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਨਵਦੀਪ ਕੌਰ ਦੀ ਅਗਵਾਈ ਵਿੱਚ ਪੀ ਐਚ ਸੀ ਨੰਦਪੁਰ ਕਲੌੜ ਵਿੱਖੇ ਸਮੂਹ ਅਧਿਕਾਰੀਆਂ ਤੇ ਸਟਾਫ਼ ਨੂੰ ਫਾਇਰ ਸੇਫਟੀ ਸਬੰਧੀ ਦਿੱਤਾ ਗਿਆ ਡੈਮੋ ਅਤੇ ਟ੍ਰੇਨਿੰਗ। ਇਸ ਮੌਕੇ ਫਾਇਰ ਸੇਫਟੀ ਵਿਭਾਗ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਸੁਪਰਵਾਈਜ਼ਰ ਹਰਪ੍ਰਰੀਤ ਸਿੰਘ, ਫਾਇਰਮੈਨ ਸਿਮਰਨਜੀਤ ਸਿੰਘ ਅਤੇ ਇੰਦਰਪਾਲ ਸਿੰਘ ਵੱਲੋ ਫਾਇਰ ਸੇਫਟੀ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਸਟਾਫ਼ ਨੂੰ ਇਸ ਸਬੰਧੀ ਡੈਮੋ ਦੇ ਕੇ ਸਮਝਾਇਆ ਗਿਆ ਕਿ ਅੱਗ ਲੱਗਣ ਦੀ ਸੂਰਤ ਵਿਚ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਪੀ ਐਚ ਸੀ ਨੰਦਪੁਰ ਕਲੌੜ ਦੇ ਕੈਂਪਸ ਵਿਚ ਸਟਾਫ਼ ਨੂੰ ਅੱਗ ਦੀਆਂ ਕਿਸਮਾਂ ਤੋਂ ਜਾਣੂੰ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਬਿਜਲੀ, ਪੈਟਰੋਲ, ਡੀਜ਼ਲ ਆਦਿ ਨਾਲ ਲੱਗਣ ਵਾਲੀ ਅੱਗ ਨੂੰ ਕਿਸ ਸਿਲੰਡਰ ਨਾਲ ਬੁਝਾਇਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਸਟਾਫ਼ ਨੂੰ ਏਬੀਸੀਸੀਓ 2 ਤੇ ਮੋਡੂਲਰ ਅੱਗ ਬੁਝਾਉਣ ਵਾਲੇ ਸਿਲੈਂਡਰਾਂ ਬਾਰੇ ਦੱਸਿਆ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਡਾ ਜਸਮੀਤ ਕੌਰ ਵੱਲੋਂ ਸਟਾਫ਼ ਨੂੰ ਦੱਸਿਆ ਗਿਆ ਕਿ ਸਾਨੂੰ ਸਾਰਿਆਂ ਨੂੰ ਅੱਗ ਬੁਝਾਓ ਯੰਤਰਾਂ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਫਾਇਰ ਸੇਫਟੀ ਵਿਭਾਗ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਸੁਪਰਵਾਈਜ਼ਰ ਹਰਪ੍ਰਰੀਤ ਸਿੰਘ, ਫਾਇਰਮੈਨ ਸਿਮਰਨਜੀਤ ਸਿੰਘ ਅਤੇ ਇੰਦਰਪਾਲ ਸਿੰਘ ਦਾ ਧੰਨਵਾਦ ਕੀਤਾ ਗਿਆ।
Published on: ਫਰਵਰੀ 4, 2025 2:12 ਬਾਃ ਦੁਃ