ਪੰਜਾਬ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਦੋ ਬਦਮਾਸ਼ ਕੀਤੇ ਕਾਬੂ
ਮੋਗਾ, 5 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮੋਗਾ ‘ਚ ਕੈਨੇਡਾ ਬੈਠੇ ਵਿਅਕਤੀ ਦੇ ਨਿਰਦੇਸ਼ਾਂ ‘ਤੇ ਦੋ ਦੁਕਾਨਦਾਰ ਭਰਾਵਾਂ ਨੂੰ ਧਮਕੀਆਂ ਦੇਣ ‘ਤੋਂ ਬਾਅਦ ਫਾਇਰਿੰਗ ਕੀਤੀ ਗਈ। ਇਹ ਘਟਨਾ ਪਿੰਡ ਚੜਿਕ ਦੀ ਹੈ, ਜਿੱਥੇ ਹਨੀ ਅਤੇ ਵਿੱਕੀ ਨਾਮ ਦੇ ਦੋ ਸਕੇ ਭਰਾਵਾਂ ਦੀ ਇੱਕ ਦੂਜੇ ਦੇ ਸਾਹਮਣੇ ਕੱਪੜੇ ਦੀ ਦੁਕਾਨ ਹੈ।
ਡੀਐਸਪੀ ਸਿਟੀ ਰਵਿੰਦਰ ਸਿੰਘ ਅਨੁਸਾਰ ਦੇਰ ਸ਼ਾਮ ਦੋ ਬਾਈਕ ਸਵਾਰ ਹਮਲਾਵਰਾਂ ਨੇ ਦੁਕਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਫਿਰੌਤੀ ਵਸੂਲਣ ਲਈ ਕੀਤਾ ਗਿਆ ਸੀ। ਕੈਨੇਡਾ ਬੈਠੇ ਇੱਕ ਵਿਅਕਤੀ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਧਮਕਾਉਣ ਲਈ ਗੋਲੀ ਚਲਾਉਣ ਦੀ ਹਦਾਇਤ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ। ਨਾਲ ਹੀ ਕੈਨੇਡਾ ‘ਚ ਬੈਠੇ ਮਾਸਟਰਮਾਈਂਡ ਦੀ ਪਛਾਣ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Published on: ਫਰਵਰੀ 5, 2025 5:15 ਬਾਃ ਦੁਃ