ਮੋਹਾਲੀ : 6 ਮਹੀਨੇ ਪਹਿਲਾਂ 41 ਲੱਖ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਗਿਆ
ਮੋਹਾਲੀ, 5 ਫਰਵਰੀ, ਦੇਸ਼ ਕਲਿਕ ਬਿਊਰੋ :
ਮੋਹਾਲੀ ਜ਼ਿਲ੍ਹੇ ‘ਚ ਡੇਰਾਬੱਸੀ ਦੇ ਪਿੰਡ ਜਡੌਤ ਦੇ ਨੌਜਵਾਨ ਪ੍ਰਦੀਪ ਨੂੰ ਵੀ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਜਿਸ ਕਾਰਨ ਪਰਿਵਾਰਕ ਮੈਂਬਰ ਚਿੰਤਤ ਹਨ। ਉਸ ਦੀ ਮਾਂ ਨੇ ਦੱਸਿਆ ਕਿ ਉਸ ਨੇ 41 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ 6 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ।
ਇਸ ਦੇ ਲਈ ਉਸਨੇ ਕੁਝ ਪੈਸੇ ਕਰਜ਼ੇ ‘ਤੇ ਲਏ ਸਨ ਅਤੇ ਆਪਣੀ ਇੱਕ ਏਕੜ ਜ਼ਮੀਨ ਵੀ ਵੇਚ ਦਿੱਤੀ ਸੀ। ਉਮੀਦ ਸੀ ਕਿ ਉਸ ਦੇ ਵਿਦੇਸ਼ ਜਾਣ ਨਾਲ ਘਰ ਦੇ ਹਾਲਾਤ ਸੁਧਰ ਜਾਣਗੇ।ਪਰ, ਸਾਰੇ ਸੁਪਨੇ ਮਿੱਟੀ ਵਿੱਚ ਬਦਲ ਗਏ।ਘਰ ਦੀ ਹਾਲਤ ਬਹੁਤ ਮਾੜੀ ਹੈ। ਉਸ ਨੇ ਵਿਦੇਸ਼ ਜਾਣ ਲਈ ਸਾਰੇ ਕਾਗਜ਼ਾਤ ਪੂਰੇ ਕੀਤੇ ਸਨ। ਪ੍ਰਦੀਪ ਦੇ ਪਿਤਾ ਪਹਿਲਾਂ ਹੀ ਡਿਪਰੈਸ਼ਨ ਦੇ ਮਰੀਜ਼ ਹਨ। ਸਭ ਕੁਝ ਬਰਬਾਦ ਹੋ ਗਿਆ।
Published on: ਫਰਵਰੀ 5, 2025 5:59 ਬਾਃ ਦੁਃ