ਸਟਾਕਹੋਮ, 5 ਫਰਵਰੀ, ਦੇਸ਼ ਕਲਿਕ ਬਿਊਰੋ :
ਸਵੀਡਨ ਦੇ ਇੱਕ ਬਾਲਗਾਂ ਦੇ ਸਕੂਲ ਵਿੱਚ ਮੰਗਲਵਾਰ ਨੂੰ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਹਮਲੇ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੈ। ਸਥਾਨਕ ਅਖਬਾਰ ਸਵੀਡਿਸ਼ ਹੇਰਾਲਡ ਮੁਤਾਬਕ ਗੋਲੀਬਾਰੀ ਰਾਜਧਾਨੀ ਸਟਾਕਹੋਮ ਤੋਂ 200 ਕਿਲੋਮੀਟਰ ਪੱਛਮ ਵਿਚ ਓਰੇਬਰੋ ਸ਼ਹਿਰ ਦੇ ਰਿਸਬਰਗਸਕਾ ਸਕੂਲ ਵਿਚ ਦੁਪਹਿਰ 1 ਵਜੇ ਦੇ ਕਰੀਬ ਹੋਈ।
ਇਹ ਘਟਨਾ ਉਦੋਂ ਵਾਪਰੀ ਜਦੋਂ ਸਕੂਲ ਵਿੱਚ ਜ਼ਿਆਦਾਤਰ ਵਿਦਿਆਰਥੀ ਮੌਜੂਦ ਸਨ।ਸਵੀਡਿਸ਼ ਪੁਲਿਸ ਨੇ ਕਿਹਾ ਕਿ ਪੁਲਿਸ ਨੇ ਕਿਹਾ ਕਿ ਉਹ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ। ਉਹ ਹਮਲਾਵਰਾਂ ਦੇ ਮਕਸਦ ਦੀ ਜਾਂਚ ਕਰ ਰਹੇ ਹਨ, ਫਿਲਹਾਲ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਹੈ। ਜ਼ਖਮੀਆਂ ਦੀ ਗਿਣਤੀ ਵਧ ਵੀ ਸਕਦੀ ਹੈ।
Published on: ਫਰਵਰੀ 5, 2025 8:14 ਪੂਃ ਦੁਃ