ਅੰਮ੍ਰਿਤਸਰ: 5 ਫਰਵਰੀ, ਦੇਸ਼ ਕਲਿੱਕ ਬਿਓਰੋ
ਟਰੰਪ ਸਰਕਾਰ ਵੱਲੋਂ ਡਿਪੋਟ ਕੀਤੇ 104 ਭਾਰਤੀ ਅੱਜ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ, ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਦੇ ਦਰਮਿਆਨ ਪੁੱਜਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅਮਰੀਕਾ ਵਿਖੇ ਸਥਿਤ ਭਾਰਤੀ ਦੂਤਘਰ ਵਲੋਂ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਡਿਪੋਰਟ ਕਰਨ ਜਾ ਰਹੇ ਭਾਰਤੀਆਂ ਦੀ ਲਿਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਲਿਸਟ ਅਨੂਸਾਰ 104 ਭਾਰਤੀ ਨਾਗਰਿਕ ਹਨ।
ਵਪਿਸ ਕੀਤੇ ਪ੍ਰਵਾਸੀਆਂ ਦੀ ਸੂਬਿਆਂ ਦੇ ਹਿਸਾਬ ਨਾਲ ਗਿਣਤੀ
ਸੂਬਾ ਗ਼ੈਰ ਕਾਨੂੰਨੀ ਪ੍ਰਵਾਸੀ
ਗੁਜਰਾਤ ਦੇ 33
ਪੰਜਾਬ ਦੇ 30
ਚੰਡੀਗੜ੍ਹ ਦੇ 2
ਹਰਿਆਣਾ ਦੇ 33
ਮਹਾਰਾਸ਼ਟਰ ਤੋਂ 2
ਯੂ.ਪੀ ਤੋਂ 3
ਪੰਜਾਬੀਆਂ ਦੀ ਗਿਣਤੀ: 30
ਪੰਜਾਬ ਦੇ ਜ਼ਿਲ੍ਹਿਆਂ ਤੋਂ ਵਾਪਿਸ ਆ ਰਹੇ ਪੰਜਾਬੀਆਂ ਦੀ ਗਿਣਤੀ
ਜਲੰਧਰ ਦੇ ਪੰਜ
ਹੁਸ਼ਿਆਰਪੁਰ ਦੇ ਚਾਰ
ਅੰਮ੍ਰਿਤਸਰ ਦੇ ਚਾਰ
ਪਟਿਆਲਾ ਦੇ ਚਾਰ
ਗੁਰਦਾਸਪੁਰ ਦੇ ਤਿੰਨ
ਕਪੂਰਥਲਾ ਦੇ ਤਿੰਨ
ਤਰਨਤਾਰਨ, ਸੰਗਰੂਰ ,ਰੋਪੜ, ਨਵਾਂਸ਼ਹਿਰ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਮੋਹਾਲੀ ਤੋਂ ਇੱਕ ਇੱਕ ਪ੍ਰਵਾਸੀ ਵਾਪਿਸ ਆ ਰਹੇ ਹਨ।
Published on: ਫਰਵਰੀ 5, 2025 12:18 ਬਾਃ ਦੁਃ