ਅੱਜ ਦਾ ਇਤਿਹਾਸ

ਰਾਸ਼ਟਰੀ

5 ਫਰਵਰੀ 1992 ਨੂੰ ਭਾਰਤੀ ਕ੍ਰਿਕਟਰ ਦਿਲੀਪ ਵੇਂਗਸਰਕਰ ਨੇ ਆਪਣਾ ਆਖਰੀ ਟੈਸਟ ਖੇਡਣ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ
ਚੰਡੀਗੜ੍ਹ, 5 ਫਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 5 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 5 ਫਰਵਰੀ ਦੇ ਇਤਿਹਾਸ ਬਾਰੇ :-
* 5 ਫਰਵਰੀ 2016 ਨੂੰ ਵਿੱਤ ਮੰਤਰਾਲੇ ਨੇ ਯੂਟਿਊਬ ਚੈਨਲ ਲਾਂਚ ਕੀਤਾ ਸੀ।
* 5 ਫਰਵਰੀ 2010 ਨੂੰ ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਨੀਦਰਲੈਂਡਜ਼ ਇੰਟਰਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 600 ਵਿੱਚੋਂ 596 ਅੰਕ ਹਾਸਲ ਕਰਕੇ ਸੋਨ ਤਮਗਾ ਜਿੱਤਿਆ ਸੀ।
* 5 ਫਰਵਰੀ 2007 ਨੂੰ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਪੁਲਾੜ ‘ਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੀ ਔਰਤ ਬਣੀ ਸੀ।
* 5 ਫਰਵਰੀ 1999 ਨੂੰ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਸੰਸਦ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਆਪਣਾ ਆਖਰੀ ਭਾਸ਼ਣ ਦਿੱਤਾ ਅਤੇ ਉਸੇ ਸਾਲ ਮਈ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
* ਅੱਜ ਦੇ ਦਿਨ 1996 ਵਿੱਚ ਜੀਐਮ ਟਮਾਟਰ ਤੋਂ ਬਣੀ ਪਿਊਰੀ ਪਹਿਲੀ ਵਾਰ ਇੰਗਲੈਂਡ ਦੇ ਬਾਜ਼ਾਰਾਂ ਵਿੱਚ ਵਿਕਣੀ ਸ਼ੁਰੂ ਹੋਈ ਸੀ।
* 5 ਫਰਵਰੀ 1992 ਨੂੰ ਭਾਰਤੀ ਕ੍ਰਿਕਟਰ ਦਿਲੀਪ ਵੇਂਗਸਰਕਰ ਨੇ ਆਪਣਾ ਆਖਰੀ ਟੈਸਟ ਖੇਡਣ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
* ਅੱਜ ਦੇ ਦਿਨ 1971 ਵਿਚ ਅਪੋਲੋ 14 ਮਿਸ਼ਨ ਦੇ ਪੁਲਾੜ ਯਾਤਰੀ ਚੰਦਰਮਾ ‘ਤੇ ਉਤਰੇ ਸਨ।
* 1970 ਵਿਚ 5 ਫਰਵਰੀ ਨੂੰ ਅਮਰੀਕਾ ਨੇ ਨੇਵਾਡਾ ਵਿਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
* ਅੱਜ ਦੇ ਦਿਨ 1922 ਵਿਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਨੇੜੇ ਚੌਰੀ ਚੌਰਾ ਕਸਬੇ ਵਿਚ ਭੀੜ ਨੇ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਸੀ, ਜਿਸ ਵਿਚ 22 ਪੁਲਿਸ ਵਾਲੇ ਮਾਰੇ ਗਏ ਸਨ।
* 1904 ਵਿਚ 5 ਫਰਵਰੀ ਨੂੰ ਕਿਊਬਾ ਅਮਰੀਕੀ ਕਬਜ਼ੇ ਤੋਂ ਆਜ਼ਾਦ ਹੋਇਆ ਸੀ।
* ਅੱਜ ਦੇ ਦਿਨ 1990 ਵਿੱਚ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦਾ ਜਨਮ ਹੋਇਆ ਸੀ।
* 5 ਫਰਵਰੀ 1940 ਨੂੰ ਸਵਿਟਜ਼ਰਲੈਂਡ ਦੇ ਮਸ਼ਹੂਰ ਚਿੱਤਰਕਾਰ ਐਚ.ਆਰ.ਗੈਗਰ ਦਾ ਜਨਮ ਹੋਇਆ ਸੀ।
* ਅੱਜ ਦੇ ਦਿਨ 1919 ਵਿੱਚ ਸਿਆਸਤਦਾਨ ਖੁਰਸ਼ੀਦ ਆਲਮ ਖਾਨ ਦਾ ਜਨਮ ਹੋਇਆ ਸੀ।
* ਪ੍ਰਸਿੱਧ ਕਵੀ ਜਾਨਕੀ ਵੱਲਭ ਸ਼ਾਸਤਰੀ ਦਾ ਜਨਮ 5 ਫਰਵਰੀ 1916 ਨੂੰ ਹੋਇਆ ਸੀ।

Published on: ਫਰਵਰੀ 5, 2025 6:49 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।