ਬਹੁਤੇ ਐਗਜ਼ਿਟ ਪੋਲਾਂ ਅਨੁਸਾਰ ਦਿੱਲੀ ‘ਚ ਬਣੇਗੀ ਭਾਜਪਾ ਦੀ ਸਰਕਾਰ, ਕੁਝ ਅਨੁਸਾਰ ‘ਆਪ‘ ਬਣਾਵੇਗੀ ਸਰਕਾਰ
ਨਵੀਂ ਦਿੱਲੀ: 5 ਫਰਵਰੀ, ਦੇਸ਼ ਕਲਿੱਕ ਬਿਓਰੋ
ਦਿੱਲੀ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਐਗਜ਼ਿਟ ਪੋਲਾਂ ‘ਚ ਜ਼ਿਆਦਾ ਅੇਗਜ਼ਿਟ ਪੋਲਾਂ ‘ਚ ਭਾਜਪਾ ਦੀ ਚੜ੍ਹਤ ਦਿਖਾਈ ਗਈ ਹੈ ਜਦੋਂ ਕਿ ਕੁਝ ਐਗਜ਼ਿਟ ਪੋਲਾਂ ‘ਚ ਆਮ ਆਦਮੀ ਪਾਰਟੀ ਦੀ ਚੜ੍ਹਤ ਦਿਖਾਈ ਗਈ ਹੈ। ਕੁਝ ਹੋਰ ‘ਚ ਆਮ ਆਦਮੀ ਪਾਰਟੀ ਤੇ ਭਾਜਪਾ ‘ਚ ਸਖਤ ਮੁਕਾਬਲਾ ਹੋਣ ਦੀ ਗੱਲ ਕਹੀ ਗਈ ਹੈ। ਦਿੱਲੀ ਵਿਧਾਨ ਸਭਾ ‘ਚ ਅੱਜ ਪਈਆਂ ਵੋਟਾਂ ‘ਚ ਵੋਟ ਪ੍ਰਤੀਸ਼ਤਤਾ ਰਹੀ।
ਮੈਟਰਿਜ਼ ਦੇ ਐਗਜ਼ਿਟ ਪੋਲ ਅਨੁਸਾਰ ਆਪ ਨੂੰ 32-37 ਤੇ ਭਾਜਪਾ ਨੂੰ ਤੇ 35-40 ਸੀਟਾਂ ਮਿਲਣ ਦੀ ਸੰਭਾਵਨਾ ਹੈ। ਜਦੋਂ ਕਿ ਕਾਂਗਰਸ ਨੂੰ 0-01 ਸੀਟ ਮਿਲਣ ਦੀ ਆਸ ਹੈ।
ਮੈਗਾ ਐਗਜ਼ਿਟ ਪੋਲ ਅਨੁਸਾਰ ਆਪ ਨੂੰ 38- 40 ਸੀਟਾਂ ਤੇ ਭਾਜਪਾ ਨੂੰ 30-32 ਸੀਟਾਂ ਤੇ ਕਾਂਗਰਸ ਨੂੰ 0-01 ਸੀਟ ਮਿਲਣ ਦੀ ਆਸ ਹੈ।
ਦੂਜੇ ਪਾਸੇ ਚਾਨਕੀਆ ਸਟਰੈਟਰੀਜ਼ਜ਼ ਅਨੁਸਾਰ ਆਪ ਨੂੰ 25-28 ਅਤੇ ਭਾਜਪਾ ਨੂੰ 39-44 ਤੇ ਕਾਂਗਰਸ ਨੂੰ 0-01 ਸੀਟ ਮਿਲਣ ਦੀ ਸੰਭਾਵਨਾ ਹੈ।
ਪੀਪਲਜ਼ ਪਲਸ ਐਗਜ਼ਿਟ ਪੋਲ ਅਨੁਸਾਰ ਭਾਜਪਾ ਨੂੰ 40 -44, ਆਪ ਨੂੰ 24 -29 ਤੇ ਕਾਂਗਰਸ ਨੂੰ 0 -02 ਮਿਲਣ ਦੀ ਸੰਭਾਵਨਾ ਹੈ।
ਪੀ ਮਾਰਕ ਦੇ ਐਗਜ਼ਿਟ ਪੋਲ ਅਨੁਸਾਰ ਆਪ ਨੂੰ 22- 31 ਅਤੇ ਭਾਜਪਾ ਨੂੰ 39-49 ਸੀਟਾਂ ਮਿਲਣ ਦੀ ਆਸ ਹੈ।
ਜੇ ਵੀ ਸੀ ਅਨੁਸਾਰ ਆਪ ਨੂੰ 22 -31 ਅਤੇ ਭਾਜਪਾ ਨੂੰ 39 -45 ਸੀਟਾਂ ਮਿਲਣ ਦੀ ਆਸ ਹੈ।
ਪੋਲ ਡਾਇਰੀ ਅਨੁਸਾਰ ਆਪ ਨੂੰ 18 -25 ਅਤੇ ਭਾਜਪਾ ਨੂੰ 42 ਤੋਂ 50 ਸੀਟਾਂ ਮਿਲਣ ਦੀ ਆਸ ਹੈ।
ਵੀ. ਪਰੇਜ਼ਾਈਡ ਅਨੁਸਾਰ ਆਮ ਆਦਮੀ ਪਾਰਟੀ ਨੂੰ 46 -52 ਸੀਟਾਂ , ਭਾਜਪਾ ਨੂੰ 18- 23 ਅਤੇ ਕਾਂਗਰਸ ਨੂੰ 0 -1 ਸੀਟ ਮਿਲਣ ਦੀ ਆਸ ਹੈ।
ਮਾਈਂਡ ਬਰਿੰਕ ਅਨੁਸਾਰ ਆਪ ਨੂੰ 44- 49 , ਭਾਜਪਾ ਨੂੰ 21- 25 ਅਤੇ ਕਾਂਗਰਸ ਨੂੰ 0-01 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਜਰਨੋ ਮਿਰਰ ਅਨੁਸਾਰ ਆਪ ਨੂੰ 45 -48 , ਭਾਜਪਾ ਨੂੰ 18 -20 ਅਤੇ ਕਾਂਗਰਸ ਨੂੰ 0-01 ਸੀਟ ਮਿਲਣ ਦੀ ਸੰਭਾਵਨਾ ਹੈ।
ਐਨ ਡੀ ਟੀ ਵੀ ਪੋਲ ਆਫ ਪੋਲਜ਼ ਆਪ ਨੂੰ 10- 25, ਭਾਜਪਾ ਨੂੰ 38 -56 ਅਤੇ ਕਾਂਗਰਸ ਨੂੰ 0-01
ਇਸ ਸਰਵੇ ਅਨੁਸਾਰ ਭਾਜਪਾ ਨੂੰ 46 ਫੀਸਦੀ, ਆਪ ਨੂੰ 44 ਫੀਸਦੀ, ਕਾਂਗਰਸ ਨੂੰ 8 ਫੀਸਦੀ ਤੇ ਹੋਰਾਂ ਨੂੰ 2 ਫੀਸਦੀ ਵੋਟ ਮਿਲਣ ਦੀ ਆਸ ਹੈ।
Published on: ਫਰਵਰੀ 5, 2025 7:10 ਬਾਃ ਦੁਃ