ਨਵੀਂ ਦਿੱਲੀ, 5 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਬੰਗਲਾਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਭਾਰਤੀ ਨੌਜਵਾਨ ਨੂੰ ਭਾਰਤ ਪਰਤਦੇ ਸਮੇਂ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਗੋਲੀ ਮਾਰ ਦਿੱਤੀ। ਜਿਸ ਵਿਚ ਉਹ ਜ਼ਖਮੀ ਹੋ ਗਿਆ। ਨੌਜਵਾਨ ਨੂੰ ਅਗਰਤਲਾ ਦੇ ਜੀਬੀਪੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦਾ ਨਾਂ ਅਖਤਰ ਜਮਾਲ ਰੌਨੀ ਹੈ। ਜੋ ਸੋਮਵਾਰ ਨੂੰ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੰਗਲਾਦੇਸ਼ ਵਿੱਚ ਦਾਖ਼ਲ ਹੋਇਆ ਸੀ। ਰੌਨੀ ਦੇ ਨਾਲ ਇੱਕ ਔਰਤ ਵੀ ਸੀ। ਦੋਵੇਂ ਮੰਗਲਵਾਰ ਨੂੰ ਵਾਪਸ ਭਾਰਤ ਪਰਤ ਰਹੇ ਸਨ। ਜਿਸ ਲਈ ਦੋਵਾਂ ਨੇ ਕੰਡਿਆਲੀ ਤਾਰ ਕੱਟ ਕੇ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਦੀਆਂ ਚਿਤਾਵਨੀਆਂ ਤੋਂ ਬਾਅਦ ਵੀ ਉਹ ਨਹੀਂ ਰੁਕਿਆ।
ਜਿਸ ਤੋਂ ਬਾਅਦ ਜਵਾਨਾਂ ਨੇ ਦੋਵਾਂ ‘ਤੇ ਇਕ-ਇਕ ਰਾਊਂਡ ਫਾਇਰ ਕੀਤਾ। ਜਿਸ ‘ਚ ਨੌਜਵਾਨ ਜ਼ਖਮੀ ਹੋ ਗਿਆ, ਜਦਕਿ ਔਰਤ ਭੱਜ ਕੇ ਨਜ਼ਦੀਕੀ ਪਿੰਡ ‘ਚ ਪਹੁੰਚ ਗਈ। ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਦੋਵੇਂ ਪੱਛਮੀ ਬੰਗਾਲ ਦੇ ਪਿੰਡ ਪੁਟੀਆ ਦੇ ਰਹਿਣ ਵਾਲੇ ਹਨ।
Published on: ਫਰਵਰੀ 5, 2025 10:33 ਪੂਃ ਦੁਃ