ਬੱਚਿਆਂ ਨੂੰ ਸਕੂਲ ਲਿਜਾ ਰਹੀ ਮਹਿਲਾ ਸਹਾਇਕ ਦੀ ਵੈਨ ‘ਚੋਂ ਡਿੱਗਣ ਕਾਰਨ ਮੌਤ

ਪੰਜਾਬ

ਬਠਿੰਡਾ, 5 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਬਠਿੰਡਾ ਦੇ ਕੋਟ ਸ਼ਮੀਰ ਰਾਮਾ ਰੋਡ ‘ਤੇ ਇੱਕ ਸਕੂਲ ਵੈਨ ਦੀ ਮਹਿਲਾ ਸਹਾਇਕ ਦੀ ਦਰਦਨਾਕ ਮੌਤ ਹੋ ਗਈ। ਰਾਜਵਿੰਦਰ ਕੌਰ (45-50) ਨਾਂ ਦੀ ਮਹਿਲਾ ਸਹਾਇਕ ਵੈਨ ਵਿੱਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ। ਇਸ ਦੌਰਾਨ ਸਕੂਲ ਵੈਨ ਦੀ ਖਿੜਕੀ ਖੁੱਲ੍ਹੀ ਹੋਣ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਵੈਨ ਤੋਂ ਹੇਠਾਂ ਡਿੱਗ ਗਈ।
ਬਦਕਿਸਮਤੀ ਨਾਲ ਉਹ ਵੈਨ ਦੇ ਪਿਛਲੇ ਟਾਇਰ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ। ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਔਰਤ ਸੜਕ ਕਿਨਾਰੇ ਮ੍ਰਿਤਕ ਪਈ ਸੀ।
ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਮ੍ਰਿਤਕਾ ਦੀ ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Published on: ਫਰਵਰੀ 5, 2025 5:34 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।