ਰਾਸ਼ਟਰਪਤੀ, LG, CM ਆਤਿਸ਼ੀ, ਅਰਵਿੰਦ ਕੇਜਰੀਵਾਲ, S ਜੈਸ਼ੰਕਰ ਤੇ ਰਾਹੁਲ-ਪ੍ਰਿਅੰਕਾ ਨੇ ਵੋਟ ਪਾਈ
ਨਵੀਂ ਦਿੱਲੀ, 5 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਅੱਜ ਬੁੱਧਵਾਰ ਸਵੇਰੇ 7 ਵਜੇ ਤੋਂ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਐਲਜੀ ਵੀਕੇ ਸਕਸੈਨਾ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਰਵਿੰਦ ਕੇਜਰੀਵਾਲ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਆਪਣੀ ਵੋਟ ਪਾਈ।
ਆਪਣੀ ਵੋਟ ਪਾਉਣ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਘਰੋਂ ਬਾਹਰ ਨਿਕਲ ਕੇ ਦਿੱਲੀ ਦੇ ਵਿਕਾਸ ਲਈ ਆਪਣੀ ਵੋਟ ਪਾਉਣ। ਜੋ ਦਿੱਲੀ ਲਈ ਕੰਮ ਕਰੇਗਾ, ਜਨਤਾ ਦੀ ਵੋਟ ਉਸ ਨੂੰ ਮਿਲੇਗੀ।”
Published on: ਫਰਵਰੀ 5, 2025 12:52 ਬਾਃ ਦੁਃ