ਕੁੜੀਆਂ ਛੇੜਨ ਵਾਲੇ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ ਕਰਕੇ ਅੱਧੇ ਸਿਰ ਮੁੰਨੇ
ਪਾਥੀਆਂ ਦੇ ਹਾਰ ਪਾ ਕੇ ਕੱਢਿਆ ਜਲੂਸ, ਵੀਡੀਓ ਵਾਇਰਲ
ਚੰਡੀਗੜ੍ਹ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਨੂਹ ‘ਚ ਕੁੜੀਆਂ ਨਾਲ ਛੇੜਛਾੜ ਕਰਨ ‘ਤੇ ਲੋਕਾਂ ਨੇ ਦੋ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ ਕੀਤੀ। ਇਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਦੋਹਾਂ ਦੇ ਅੱਧੇ ਸਿਰ ਮੁੰਨ ਦਿੱਤੇ ਗਏ। ਇੰਨਾ ਹੀ ਨਹੀਂ ਉਸ ਦੇ ਗਲੇ ‘ਚ ਗੋਹੇ ਦੀਆਂ ਪਾਥੀਆਂ ਪਾ ਕੇ ਜਲੂਸ ਕੱਢਿਆ ਗਿਆ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਮੌਕੇ ‘ਤੇ ਹੀ ਫੜ ਕੇ ਫੈਸਲਾ ਕਰਨ ਨਾਲ ਸਮਾਜ ‘ਚ ਚੰਗਾ ਸੰਦੇਸ਼ ਜਾਂਦਾ ਹੈ। ਮਾਮਲਾ ਬੁੱਧਵਾਰ (5 ਫਰਵਰੀ) ਦਾ ਹੈ।
ਜਾਣਕਾਰੀ ਅਨੁਸਾਰ ਪਿੰਡ ਮੰਡੇਰਕਾ ਵਿੱਚ ਦੋ ਭੂੰਡ ਆਸ਼ਕ ਕਾਫੀ ਸਮੇਂ ਤੋਂ ਕੁੜੀਆਂ ਨਾਲ ਛੇੜਛਾੜ ਕਰ ਰਹੇ ਸਨ। ਦੋਵੇਂ ਨੌਜਵਾਨ ਘਰ ਆ ਕੇ ਕਾਗਜ਼ ਦੀਆਂ ਪਰਚੀਆਂ ਸੁੱਟ ਕੇ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ।ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਈ ਵਾਰ ਮੁਲਜ਼ਮਾਂ ਨੂੰ ਸਮਝਾਇਆ ਪਰ ਉਹ ਨਹੀਂ ਮੰਨੇ।
ਦੋਵੇਂ ਨੌਜਵਾਨ ਨੇੜਲੇ ਪਿੰਡ ਚਿਲਾਵਾਲੀ ਦੇ ਵਸਨੀਕ ਹਨ। ਪਿੰਡ ਵਾਸੀਆਂ ਅਨੁਸਾਰ ਦੋਵਾਂ ਨੌਜਵਾਨਾਂ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਪਰ ਉਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆਏ।
Published on: ਫਰਵਰੀ 6, 2025 9:36 ਪੂਃ ਦੁਃ