ਐੱਸ.ਏ.ਐੱਸ ਨਗਰ 06 ਫਰਵਰੀ, ਦੇਸ਼ ਕਲਿੱਕ ਬਿਓਰੋ :
ਬੋਰਡ ਸਕੱਤਰ ਅਤੇ ਕੰਟਰੋਲਰ ਦੀ ਆਗਾਮੀ ਬੋਰਡ ਪ੍ਰੀਖਿਆਵਾਂ ਨੂੰ ਸੁਚੱਜੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ, ਰਾਜ ਦੇ ਸਾਰੇ ਜਿਲ੍ਹਾ ਸਿੱਖਿਆ ਅਧਿਕਾਰੀਆਂ (ਡੀ.ਈ.ਓ) ਨਾਲ ਇੱਕ ਵਰਚੁਅਲ ਜ਼ੂਮ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਦਾ ਮਕਸਦ ਬੋਰਡ ਇਮਤਿਹਾਨਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕਰਨਾ ਸੀ, ਜਿਸ ਵਿੱਚ ਪ੍ਰਸ਼ਨ ਪੱਤਰਾਂ ਅਤੇ ਉੱਤਰ ਪੱਤਰੀਆਂ ਦੀ ਵੰਡ, ਪ੍ਰੀਖਿਆ ਕੇਂਦਰਾਂ ਦੀ ਵੈਰੀਫਿਕਸ਼ਨ ਅਤੇ ਪ੍ਰਸ਼ਨ ਪੱਤਰ ਬਾਕਸਾਂ ਦੀ ਸੰਭਾਲਣ ਨਾਲ ਸਬੰਧਤ ਅਹਿਮ ਚਰਚਾ ਕੀਤੀ ਗਈ। ਸਕੱਤਰ ਬੋਰਡ ਨੇ ਡੀ.ਈ.ਓ ਨੂੰ ਉੱਤਰ ਪੱਤਰੀਆਂ ਦੀ ਵੰਡ ਸਬੰਧੀ ਜ਼ਿਲ੍ਹਾ ਮੈਨੇਜਰਾਂ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ। ਜਿਸ ਨਾਲ ਉੱਤਰ ਪੱਤਰੀਆਂ ਦੀ ਵੰਡ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। ਮੀਟਿੰਗ ਵਿੱਚ ਪ੍ਰੀਖਿਆ ਕੇਂਦਰਾਂ ਦੀ ਵੈਰੀਫਿਕੇਸ਼ਨ ਉੱਤੇ ਵੀ ਧਿਆਨ ਦਿੱਤਾ ਗਿਆ। ਅਨਸੇਫ ਬਿਲਡਿੰਗਾਂ ਅਤੇ ਸਕੂਲਾਂ ਵਿੱਚ ਪ੍ਰੀਖਿਆ ਕੇਂਦਰਾਂ ਦੇ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਸਖ਼ਤੀ ਨਾਲ ਨਿਯੰਤਰਿਤ ਕੀਤਾ ਜਾਵੇ ਅਤੇ ਕਿਸੇ ਤਰ੍ਹਾਂ ਦੇ ਪ੍ਰੀਖਿਆ ਕੇਂਦਰ ਬਦਲਣ ਦੀ ਸਿਫਾਰਸ਼ ਨਾ ਹੀ ਕੀਤੀ ਜਾਵੇ। ਇਸਦੇ ਨਾਲ ਹੀ, ਬੈਂਕਾਂ ਤੋਂ ਪ੍ਰਸ਼ਨ ਪੱਤਰ ਕੇਂਦਰ ਕੰਟਰੋਲਰ ਨਿੱਜੀ ਤੌਰ ਤੇ ਪ੍ਰਾਪਤ ਕਰਨਗੇ। ਉਹਨਾਂ ਦੀ ਲਾਈਵ ਟ੍ਰੈਕਿੰਗ (Live Tracking) ਕੀਤੀ ਜਾਵੇਗੀ ਅਤੇ ਕੇਂਦਰ ਕੰਟਰੋਲਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਕੰਟਰੋਲਰ ਪ੍ਰੀਖਿਆਵਾਂ ਨੇ ਸਬੋਧੰਨ ਦੌਰਾਨ ਪ੍ਰੀ-ਬੋਰਡ ਅੰਕ ਨੂੰ ਪੋਰਟਲ ‘ਤੇ 10 ਫਰਵਰੀ ਤੱਕ ਹਰ ਹਾਲਤ ਵਿੱਚ ਅਪਲੋਡ ਕਰਨ ਲਈ ਕਿਹਾ ਅਤੇ ਜ਼ੋਰ ਦਿੰਦਿਆਂ ਕਿਹਾ ਕਿ ਅੰਕ ਪੋਰਟਲ ‘ਤੇ ਸਮੇਂ ਸਿਰ ਭਰਨ ਅਤੇ ਨਿਰਧਾਰਿਤ ਸਮੇਂ ਤੋਂ ਬਆਦ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ। ਮਾਰਕਿੰਗ ਅਤੇ ਉੱਤਰ ਪੱਤਰੀਆਂ ਦੀ ਕੁਲੈਕਸ਼ਨ ਵਿੱਚ ਤੇਜੀ ਲਿਆਂਦੀ ਜਾਵੇ, ਤਾਂ ਜੋ ਸਕੂਲਾਂ ਵਿੱਚ ਬਣਾਏ ਇਕੱਤਰ ਕੇਂਦਰਾਂ ਵਿੱਚ ਸਮੇਂ ਸਿਰ ਮਾਰਕਿੰਗ ਅਤੇ ਕੁਲੈਕਸ਼ਨ ਕੰਮ ਪੂਰਾ ਹੋ ਸਕੇ।
Published on: ਫਰਵਰੀ 6, 2025 6:14 ਬਾਃ ਦੁਃ