ਪੰਜਾਬ ਦੀ ਇੱਕ ਗੈਰਕਾਨੂੰਨੀ ਪਟਾਖਾ ਫੈਕਟਰੀ ‘ਚ ਧਮਾਕਾ, ਔਰਤ ਦੀ ਮੌਤ ਬੱਚਾ ਗੰਭੀਰ ਜ਼ਖ਼ਮੀ

ਪੰਜਾਬ

ਤਰਨਤਾਰਨ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਜ਼ਿਲ੍ਹੇ ਦੇ ਪਿੰਡ ਚੌਧਰੀ ਵਾਲਾ ਵਿੱਚ ਅੱਜ ਵੀਰਵਾਰ ਸਵੇਰੇ ਇੱਕ ਘਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀ ਪਟਾਖਾ ਫੈਕਟਰੀ ਵਿੱਚ ਅਚਾਨਕ ਧਮਾਕਾ ਹੋਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ। ਧਮਾਕੇ ਵਿੱਚ ਇੱਕ 12 ਸਾਲ ਦਾ ਬੱਚਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਚੌਧਰੀ ਵਾਲਾ ਪਿੰਡ ਵਿੱਚ ਪਿਛਲੇ ਦੋ ਸਾਲ ਤੋਂ ਇੱਕ ਘਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪਟਾਖਾ ਫੈਕਟਰੀ ਚਲਾਈ ਜਾ ਰਹੀ ਸੀ। ਅੱਜ ਸਵੇਰੇ ਲਗਭਗ 10 ਵਜੇ ਜਦੋਂ ਇਸ ਘਰ ਵਿੱਚ ਮਜ਼ਦੂਰੀ ਕਰਨ ਵਾਲੀ ਮਹਿਲਾ ਜਸ਼ਨ ਕੌਰ (22) ਪਤਨੀ ਆਕਾਸ਼ਦੀਪ ਸਿੰਘ ਨਿਵਾਸੀ ਪਿੰਡ ਚੌਧਰੀ ਵਾਲਾ ਆਪਣੀ 3 ਸਾਲ ਦੀ ਬੇਟੀ ਨੂੰ ਸਕੂਲ ਛੱਡਕੇ ਘਰ ਪਹੁੰਚੀ, ਤਾਂ ਪਟਾਖੇ ਪੈਕ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਘਰ ਵਿੱਚ ਅੱਗ ਲੱਗ ਗਈ ਅਤੇ ਜਸ਼ਨ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਹਾਦਸੇ ਦੌਰਾਨ ਘਰ ਵਿੱਚ ਖੇਡ ਰਿਹਾ ਗੁਆਂਢੀ ਦਾ ਬੱਚਾ ਗੁਰਤਾਜ ਸਿੰਘ (12) ਪੁੱਤਰ ਰਾਜਕੁਮਾਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਉਸਨੂੰ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੂੰ ਤਰਨਤਾਰਨ ਰੈਫਰ ਕਰ ਦਿੱਤਾ ਗਿਆ। ਬੱਚੇ ਦੀ ਹਾਲਤ ਦੇਖਦੇ ਹੋਏ ਤਰਨਤਾਰਨ ਸਿਹਤ ਵਿਭਾਗ ਨੇ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਹੈ। ਇਸ ਸਬੰਧ ਵਿੱਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।01:58 PM

Published on: ਫਰਵਰੀ 6, 2025 2:03 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।