ਨਵੀਂ ਦਿੱਲੀ, 6 ਫਰਵਰੀ, ਦੇਸ਼ ਕਲਿੱਕ ਬਿਓਰੋ ;
ਸਰਕਾਰੀ ਸਕੂਲ ਦੇ ਅਧਿਆਪਕ ਨੇ ਕੁਲ 27 ਸਾਲ ਵਿੱਚ ਆਪਣੀ ਕਰੋੜਾਂ ਰੁਪਏ ਦੀ ਸੰਪਤੀਆਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਜਦੋਂ EOW ਨੇ ਛਾਪਾ ਮਾਰਿਆ ਤਾਂ ਘਰ ਵਿਚੋਂ ਲੱਖਾਂ ਰੁਪਏ ਨਗਦ ਮਿਲੇ ਹਨ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚੋਂ ਹੋਈ ਰੇਡ ਤੋਂ ਬਾਅਦ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ ਕੋਲ 52 ਜ਼ਮੀਨ ਦੇ ਪਲਾਟਾਂ ਸਮੇਤ 8.36 ਕਰੋੜ ਰੁਪਏ ਦੀ ਸੰਪਤੀ ਸਾਹਮਣੇ ਆਈ ਹੈ। ਇਹ ਸੰਪਤੀ ਉਸਦੀ ਆਮਦਨ ਤੋਂ ਕਿਤੇ ਜ਼ਿਆਦਾ ਹੈ। ਡੀਐਸਪੀ ਡੀ ਪੀ ਗੁਪਤਾ ਨੇ ਦੱਸਿਆ ਕਿ ਗਵਾਲੀਅਰ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਵੱਲੋਂ ਜ਼ਿਲ੍ਹੇ ਦੇ ਭੌਂਤੀ ਕਸਬੇ ਵਿੱਚ ਅਧਿਆਪਕ ਸੁਰੇਸ਼ ਸਿੰਘ ਭਦੌਰੀਆ ਦੀ ਰਿਹਾਇਸ਼ ਉਤੇ ਛਾਪਾ ਮਾਰਿਆ ਸੀ।
ਈਓਡਬਲਿਊ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਭਦੌਰੀਆ ਤੇ ਉਸਦੇ ਪਰਿਵਾਰ ਕੋਲ ਸਾਂਝੇ ਤੌਰ ਉਤੇ 52 ਪਲਾਂਟ, ਦੁਕਾਨਾਂ, ਮਕਾਨ, ਵਾਹਨ, ਸੋਨਾ ਚਾਂਦੀ ਸਮੇਤ 8.36 ਕਰੋੜ ਰੁਪਏ ਤੋਂ ਜ਼ਿਆਦਾ ਆਮਦਨ ਹੈ। ਈਓਡਬਲਿਊ ਦੀ ਜਾਂਚ ਅਨੁਸਾਰ ਸੁਰੇਸ਼ ਸਿੰਘ ਨੇ ਹੁਣ ਤੱਕ ਆਪਣੀ ਨੌਕਰੀ ਤੋਂ ਕੁਲ 38.04 ਲੱਖ ਰੁਪਏ ਤਨਖਾਹ ਲਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵਰਤਮਾਨ ਵਿੱਚ 65 ਹਜ਼ਾਰ ਪ੍ਰਤੀ ਮਹੀਨਾਂ ਤਨਖਾਹ ਲੈਣ ਵਾਲੇ ਅਧਿਆਪਕ ਸੁਰੇਸ਼ ਸਿੰਘ ਭਦੌਰੀਆ 1998 ਤੋਂ ਨੌਕਰੀ ਕਰ ਰਿਹਾ ਹੈ। ਅਧਿਆਪਕ ਕੋਲ ਕੁਲ 8 ਕਰੋੜ 36 ਲੱਖ 32 ਹਜ਼ਾਰ 340 ਰੁਪਏ ਦੀ ਚਲ ਅਚਲ ਸੰਪਤੀ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਕੋਲ 12 ਬੈਂਕ ਪਾਸਬੁੱਕ ਅਤੇ ਕਈ ਜ਼ਮੀਨ ਦੇ ਦਸਤਾਵੇਜ ਬਰਾਮਦ ਹੋਏ ਹਨ। ਜਿੰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਧਿਆਪਕ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
Published on: ਫਰਵਰੀ 6, 2025 8:26 ਪੂਃ ਦੁਃ