ਅੱਜ ਦਾ ਇਤਿਹਾਸ

ਰਾਸ਼ਟਰੀ

1899 ਵਿਚ 6 ਫਰਵਰੀ ਨੂੰ ਅਮਰੀਕਾ ਅਤੇ ਸਪੇਨ ਵਿਚਾਲੇ ਜੰਗ ਖਤਮ ਹੋਈ ਸੀ
ਚੰਡੀਗੜ੍ਹ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 6 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਜਾਣਾਂਗੇ 6 ਫ਼ਰਵਰੀ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 2008 ਵਿੱਚ ਉਦਯੋਗਪਤੀ ਐਮਪੀ ਜਿੰਦਲ ਨੂੰ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਉਦਯੋਗ ਰਤਨ ਦਿੱਤਾ ਗਿਆ ਸੀ।
* 6 ਫ਼ਰਵਰੀ 1999 ਨੂੰ ਕੋਲਕਾਤਾ ‘ਚ ਦੇਸ਼ ਦੇ ਪਹਿਲੇ ਪੇਸ ਮੇਕਰ ਬੈਂਕ ਦੀ ਸਥਾਪਨਾ ਕੀਤੀ ਗਈ ਸੀ।
* ਅੱਜ ਦੇ ਦਿਨ 1941 ਵਿਚ ਲੀਬੀਆ ਦੇ ਬੇਨਗਾਜ਼ੀ ਸ਼ਹਿਰ ‘ਤੇ ਬ੍ਰਿਟਿਸ਼ ਫੌਜ ਨੇ ਕਬਜ਼ਾ ਕਰ ਲਿਆ ਸੀ।
* 6 ਫਰਵਰੀ 1918 ਨੂੰ ਬਰਤਾਨੀਆ ਵਿਚ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ।
* 6 ਫਰਵਰੀ 1911 ਨੂੰ ਅਮਰੀਕਾ ਦੇ ਐਰੀਜ਼ੋਨਾ ਵਿਚ ਪਹਿਲਾ ਬਿਰਧ ਆਸ਼ਰਮ ਖੋਲ੍ਹਿਆ ਗਿਆ ਸੀ।
* 6 ਫਰਵਰੀ 2002 ਨੂੰ ਭਾਰਤ ਨੇ ਆਪਣੀ ਸਰਹੱਦ ‘ਚ ਦਾਖਲ ਹੋਏ ਪਾਕਿਸਤਾਨੀ ਜਾਸੂਸੀ ਜਹਾਜ਼ ਨੂੰ ਡੇਗ ਲਿਆ ਸੀ
* 1899 ਵਿਚ 6 ਫਰਵਰੀ ਨੂੰ ਅਮਰੀਕਾ ਅਤੇ ਸਪੇਨ ਵਿਚਾਲੇ ਜੰਗ ਖਤਮ ਹੋਈ ਸੀ।
* ਅੱਜ ਦੇ ਦਿਨ 1819 ਵਿੱਚ ਸਿੰਗਾਪੁਰ ਦੀ ਖੋਜ ਸਰ ਥਾਮਸ ਸਟੈਮਫੋਰਡ ਰੈਫਲਜ਼ ਨੇ ਕੀਤੀ ਸੀ।
* 6 ਫਰਵਰੀ 1788 ਨੂੰ ਮੈਸੇਚਿਉਸੇਟਸ ਸੰਯੁਕਤ ਰਾਜ ਦੇ ਸੰਵਿਧਾਨ ਨੂੰ ਮੰਨਣ ਵਾਲਾ ਛੇਵਾਂ ਰਾਜ ਬਣਿਆ ਸੀ।
* ਅੱਜ ਦੇ ਦਿਨ 1983 ‘ਚ ਭਾਰਤੀ ਕ੍ਰਿਕਟਰ ਐੱਸ ਸ਼੍ਰੀਸੰਤ ਦਾ ਜਨਮ ਹੋਇਆ ਸੀ।
* ਪ੍ਰਸਿੱਧ ਕਵੀ ਅਤੇ ਗੀਤਕਾਰ ਪ੍ਰਦੀਪ ਦਾ ਜਨਮ 6 ਫਰਵਰੀ 1915 ਨੂੰ ਹੋਇਆ ਸੀ।
* ਅੱਜ ਦੇ ਦਿਨ 1891 ਵਿੱਚ ਹਵਾਬਾਜ਼ੀ ਦੇ ਖੇਤਰ ਵਿੱਚ ਜਾਣੇ ਪਛਾਣੇ ਡੱਚ ਪਾਇਨੀਅਰ ਐਂਟੋਨ ਹਰਮਨ ਫੋਕਰ ਦਾ ਜਨਮ ਹੋਇਆ ਸੀ।
* 6 ਫਰਵਰੀ 1890 ਨੂੰ ਭਾਰਤ ਰਤਨ ਨਾਲ ਸਨਮਾਨਿਤ ਮਹਾਨ ਆਜ਼ਾਦੀ ਘੁਲਾਟੀਏ ਖਾਨ ਅਬਦੁਲ ਗੱਫਾਰ ਖਾਨ ਦਾ ਜਨਮ ਹੋਇਆ ਸੀ।

Published on: ਫਰਵਰੀ 6, 2025 7:02 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।