ਨਵੀਂ ਦਿੱਲੀ, 7 ਫਰਵਰੀ, ਦੇਸ਼ ਕਲਿੱਕ ਬਿਓਰੋ :
ਨਵੇਂ ਇਨਕਮ ਟੈਕਸ ਬਿੱਲ 2025 ਨੂੰ ਕੇਂਦਰੀ ਕੈਬਨਿਟ ਮੰਤਰੀ ਮੰਡਲ ਨੇ ਅੱਜ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਮੰਤਰੀ ਮੰਡਲ ਵੱਲੋਂ ਇਹ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਸ ਬਿੱਲ ਨੂੰ ਹੁਣ ਸੋਮਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕਰਨਗੇ। ਇਸ ਬਿੱਲ ਨੂੰ ਲੋਕ ਸਭਾ ਵਿੱਚ ਸਥਾਈ ਕਮੇਟੀ ਨੂੰ ਭੇਜਿਆ ਵੀ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਮ ਬਜਟ ਪੇਸ਼ ਕਰਦੇ ਸਮੇਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਨਵਾਂ ਇਲਕਮ ਟੈਕਸ ਬਿੱਲ ਲੈ ਕੇ ਆ ਸਕਦੀ ਹੈ। ਸੂਤਰਾਂ ਅਨੁਸਾਰ ਨਵੇਂ ਇਨਕਮ ਟੈਕਸ ਬਿੱਲ ਲਾਗੂ ਹੋਣ ਨਾਲ ਆਮਦਨ ਟੈਕਸ ਦੇ ਨਿਯਮਾਂ ਨਾਲ ਜੁੜੀ ਪੂਰੀ ਸ਼ਬਦਾਵਲੀ ਬਦਲ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਨਵੇਂ ਬਿੱਲ ਦੇ ਕਾਨੂੰਨ ਮੁਤਾਬਕ ਪੁਰਾਣੇ ਸ਼ਬਦਾਂ ਨੂੰ ਜਾਂ ਤਾਂ ਹਟਾ ਦਿੱਤਾ ਜਾਵੇਗਾ। ਨਵੇਂ ਬਿੱਲ ਦੇ ਲਾਗੂ ਹੋਣ ਨਾਲ ਅਸੇਸਮੈਂਟ ਈਅਰ ਦੀ ਥਾਂ ਟੈਕਸ ਈਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਹੋਰ ਸ਼ਬਦਾਂ ਨੂੰ ਵੀ ਬਦਲਣ ਦੀ ਗੱਲ ਕਹ ੀ ਜਾ ਰਹੀ ਹੈ।
Published on: ਫਰਵਰੀ 7, 2025 9:56 ਬਾਃ ਦੁਃ