ਸੰਗਰੂਰ, 7 ਫਰਵਰੀ, ਦੇਸ਼ ਕਲਿੱਕ ਬਿਓਰੋ :
ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਤੀ ਪਤਨੀ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਖਬਰ ਸਾਹਮਣੇ ਆਈ ਹੈ। ਪਿੰਡ ਮਾਡਲ ਟਾਊਨ ਨੰਬਰ 2 ਦੇ ਰਹਿਣ ਵਾਲੇ ਜੋੜੇ ਨੇ ਆਰਥਿਕ ਤੰਗੀ ਦੇ ਚਲਦਿਆਂ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਕਿਸਾਨ ਬਲਬੀਰ ਸਿੰਘ ਆਰਥਿਕ ਤੰਗੀ ਨਾਲ ਲੜ ਰਿਹਾ ਸੀ ਤੇ ਉਸ ਕੋਲ 5 ਏਕੜ ਜ਼ਮੀਨ ਸੀ। ਬੀਤੇ ਕੱਲ੍ਹ ਬਲਬੀਰ ਸਿੰਘ ਅਤੇ ਉਸਦੀ ਪਤਨੀ ਸੁਖਪਾਲ ਕੌਰ ਨੇ ਘਰ ਵਿੱਚ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ।
Published on: ਫਰਵਰੀ 7, 2025 3:02 ਬਾਃ ਦੁਃ