ਮੋਹਾਲੀ ਦੇ ਹਸਪਤਾਲ ’ਚ ਜ਼ਾਅਲੀ ਡਾਕਟਰ ਬਣ ਕੇ ਠੱਗਿਆ

ਪੰਜਾਬ

ਮੋਹਾਲੀ, 7 ਫਰਵਰੀ, ਦੇਸ਼ ਕਲਿੱਕ ਬਿਓਰੋ :

ਮੋਹਾਲੀ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ ਵਿੱਚ ਆਈ ਇਕ ਬਜ਼ੁਰਗ ਨੂੰ ਜ਼ਾਅਲੀ ਡਾਕਟਰ ਨੇ ਠੱਗ ਲਿਆ। ਇਹ ਘਟਨਾ ਸਰਕਾਰੀ ਹਸਪਤਾਲ ਫੇਜ 6 ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਚਮਕੌਰ ਸਾਹਿਬ ਦੇ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਇਕ ਬਜ਼ੁਰਗ ਨੂੰ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਕਰਨ ਨੂੰ ਮਿਲਣ ਦੀ ਸਲਾਹ ਦਿੱਤੀ। ਬਜ਼ੁਰਗ ਪਿੱਠ ਦਰਦ ਤੋਂ ਪੀੜਤ ਸੀ। ਬਜ਼ੁਰਗ ਜਦੋਂ ਹਸਪਤਾਲ ਪਹੁੰਚੀ ਾਂ ਇਕ ਵਿਅਕਤੀ ਮਿਲਿਆ ਤੇ ਖੁਦ ਨੂੰ ਡਾਕਟਰ ਕਰਨ ਦੱਸਿਆ। ਇਸ ਦੌਰਾਨ ਉਸ ਨੇ ਬਜ਼ੁਰਗ ਦਾ ਚੈਕਅੱਪ ਕੀਤਾ ਅਤੇ ਪੈਸੇ ਦੀ ਲੋੜ ਦਸਦੇ ਹੋਏ ਬਜ਼ੁਰਗ ਤੋਂ 3500 ਰੁਪਏ ਲੈ ਲਏ। ਆਰੋਪੀ ਨੇ ਪੈਸੇ ਲੈ ਕੇ ਵਾਪਸ ਆਉਣ ਦੀ ਗੱਲ ਕਹਿ ਫਰਾਰ ਹੋ ਗਿਆ। ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਟਾਫ ਨੇ ਬਜ਼ੁਰਗ ਤੋਂ ਪੁੱਛਤਾਸ ਕੀਤੀ ਅਤੇ ਅਸਲੀ ਡਾਕਟਰ ਕਰਨ ਨੂੰ ਬੁਲਾਇਆ ਗਿਆ। ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕਿਸੇ ਮਰੀਜ਼ ਨੂੰ ਨਹੀਂ ਬੁਲਾਇਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸਐਮਓ ਡਾਕਟਰ ਐਚ ਐਸ ਚੀਮਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਸ਼ਿਕਾਇਤ ਉਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Published on: ਫਰਵਰੀ 7, 2025 9:32 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।