ਹੁਣ ਡੱਲੇਵਾਲ ਬਣੇ ਕਿਸਾਨਾਂ ਦਾ ਆਈਕੋਨ

Punjab ਪੰਜਾਬ

ਹੁਣ ਡੱਲੇਵਾਲ ਬਣੇ ਕਿਸਾਨਾਂ ਦਾ ਆਈਕੋਨ
ਢਾਬੀ ਗੁੱਜਰਾਂ: 7 ਫਰਵਰੀ, ਦੇਸ਼ ਕਲਿੱਕ ਬਿਓਰੋ
ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 74ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਕਿਸਾਨ ਆਗੂ ਡੱਲੇਵਾਲ ਹੁਣ ਕਿਸਾਨਾਂ ਦਾ ਆਈਕੋਨ ਬਣ ਰਹੇ ਹਨ।ਕਿਸਾਨਾਂ ਨੇ ਵਿਆਹ ਵਾਲੇ ਕਾਰਡਾਂ ‘ਤੇ ਕਿਸਾਨ ਆਗੂ ਡੱਲੇਵਾਲ ਦੀ ਫੋਟੋ ਲਾਉਣੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਦੇ ਕੈਥਲ ਦੇ ਇੱਕ ਕਿਸਾਨ ਨੇ ਆਪਣੇ ਵਿਆਹ ਦੇ ਕਾਰਡ ‘ਤੇ ਡੱਲਵਾਲ ਦੀ ਫੋਟੋ ਲਗਾਈ ਹੈ ਜਿਸ ਦੀ ਚਰਚਾ ਹਰਿਆਣਾ ਦੇ ਨਾਲ ਨਾਲ ਪੰਜਾਬ ਵਿੱਚ ਵੀ ਹੋ ਰਹੀ ਹੈ।
ਕੈਥਲ ਦੇ ਰਹਿਣ ਵਾਲੇ ਵਿਕਰਮ ਦਾ 16 ਫਰਵਰੀ ਨੂੰ ਵਿਆਹ ਹੋ ਰਿਹਾ ਹੈ। ਉਸ ਨੇ ਆਪਣੇ ਵਿਆਹ ਦੇ ਕਾਰਡ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਫੋਟੋ ਛਾਪੀ ਹੈ। ਉਸ ਨੇ ਮੋਰਚੇ ‘ਤੇ ਪਹੁੰਚ ਕੇ ਖੁਦ ਡੱਲੇਵਾਲ ਨੂੰ ਇਹ ਕਾਰਡ ਦਿੱਤਾ ਅਤੇ ਵਿਆਹ ‘ਤੇ ਬੁਲਾਇਆ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਵਿਕਰਮ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। 13 ਫਰਵਰੀ ਤੋਂ ਲਗਾਤਾਰ ਮੋਰਚੇ ‘ਤੇ ਆ ਰਹੇ ਹਨ। ਪਿਛਲੇ ਸਾਲ ਪੁਲੀਸ ਨਾਲ ਝੜਪ ਦੌਰਾਨ ਉਸ ਦੇ ਪਿੰਡ ਦੇ ਕਿਸਾਨਾਂ ਦੇ ਟਰੈਕਟਰ ਵੀ ਤੋੜ ਦਿੱਤੇ ਗਏ ਸਨ। ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਇਸ ਦੇ ਨਾਲ ਹੀ ਹਰਿਆਣੇ ਤੋਂ ਕਿਸਾਨ ਆਪਣੇ ਖੇਤਾਂ ਅਤੇ ਹੁਣ ਗੰਗਾ ਦਾ ਪਾਣੀ ਲੈ ਕੇ ਅੱਗੇ ਪਹੁੰਚ ਰਹੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਇਸ ਨੂੰ ਪੀਣ ਨਾਲ ਡੱਲੇਵਾਲ ਦੇ ਸਰੀਰ ਨੂੰ ਤਾਕਤ ਮਿਲੇਗੀ। ਹੁਣ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ 14 ਫਰਵਰੀ ਨੂੰ ਤੈਅ ਕੀਤੀ ਗਈ ਹੈ। ਅਗਲੇ ਸ਼ੁੱਕਰਵਾਰ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੀਟਿੰਗ ਹੈ।

Published on: ਫਰਵਰੀ 7, 2025 8:52 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।