ਚੰਡੀਗੜ੍ਹ, 7 ਫਰਵਰੀ, ਦੇਸ਼ ਕਲਿੱਕ ਬਿਓਰੋ :
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵਿਰੁੱਧ ਲੁਧਿਆਣਾ ਦੀ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਵੱਲੋਂ ਵਾਰੰਟ ਜਾਰੀ ਕਰਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਉਤੇ ਆਪਣਾ ਪੱਖ ਰੱਖਿਆ ਹੈ। ਸੋਨੂੰ ਸੂਦ ਨੇ ਲਿਖਿਆ ਹੈ, ਸਾਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਪ੍ਰਸਾਰਿਤ ਹੋ ਰਹੀਆਂ ਖ਼ਬਰਾਂ ਵਧੇਰੇ ਸਨਸਨੀਖੇਜ਼ ਹਨ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਸਾਨੁੰ ਅਦਾਲਤ ਨੇ ਇਕ ਤੀਜੀ ਧਿਰ ਨਾਲ ਸਬੰਧਤ ਇਕ ਮਾਮਲੇ ਵਿੱਚ ਗਵਾਹਾਂ ਵਜੋਂ ਬੁਲਾਇਆ ਸੀ ਜਿਸ ਨਾਲ ਸਾਡਾ ਕੋਈ ਸਬੰਧ ਨਹੀਂ। ਉਨ੍ਹਾਂ ਹੋਰ ਲਿਖਿਆ ਕਿ ਸਾਡੇ ਵਕੀਲਾਂ ਨੇ ਜਵਾਬ ਦੇ ਦਿੱਤਾ ਹੈ ਤੇ 10 ਫਰਵਰੀ ਨੁੰ ਅਸੀਂ ਇਕ ਬਿਆਨ ਦੇਵਾਂਗੇ ਜੋ ਇਸ ਮਾਮਲੇ ਵਿੱਚ ਸਾਡੀ ਸ਼ਮੂਲੀਅਤ ਨੂੰ ਸਪੱਸ਼ਟ ਕਰੇਗਾ। ਅਸੀਂ ਨਾ ਤਾਂ ਬ੍ਰਾਂਡ ਅੰਬੈਸਡਰ ਹਾਂ ਅਤੇ ਨਾ ਹੀ ਅਸੀਂ ਇਸ ਨਾਲ ਕਿਸੇ ਵੀ ਤਰ੍ਹਾਂ ਜੁੜੇ ਹਾਂ। ਮੀਡੀਆ ਦਾ ਧਿਆਨ ਖਿੱਚਣ ਲਈ ਇਹ ਬਿਲਕੁਲ ਬੇਲੋੜਾ ਹੈ। ਇਹ ਦੁੱਖ ਦੀ ਗੱਲ ਹੈ ਕਿ ਮਸ਼ਹੂਰ ਹਸਤੀਆਂ ਆਸਾਨ ਨਿਸ਼ਾਨਾ ਬਣ ਜਾਂਦੀਆਂ ਹਨ। ਅਸੀਂ ਇਸ ਮਾਮਲੇ ਵਿੱਚ ਸਖਤ ਕਾਰਾਂਹੀ ਕਰਾਂਗੇ।
Published on: ਫਰਵਰੀ 7, 2025 2:39 ਬਾਃ ਦੁਃ