ਵਾਸਿੰਗਟਨ, 7 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਦੀ ਵਾਪਸੀ ਤੋਂ ਬਾਅਦ ਕਈ ਨਵੇਂ ਖੁਲਾਸੇ ਹੋ ਰਹੇ ਹਨ। ਅਮਰੀਕਾ ਨੇ ਹੁਣ ਤੱਕ 20,407 ਭਾਰਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਕੋਲ ਕੋਈ ਵੈਧ ਦਸਤਾਵੇਜ਼ ਨਹੀਂ ਹੈ।
ਇਨ੍ਹਾਂ ਸਾਰਿਆਂ ਨੂੰ ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਕਿਹਾ ਜਾਂਦਾ ਹੈ। ਉਹ ਅੰਤਿਮ ਬੇਦਖ਼ਲੀ ਹੁਕਮ ਦੀ ਉਡੀਕ ਕਰ ਰਹੇ ਹਨ।
ਇਨ੍ਹਾਂ ਵਿੱਚੋਂ 2,467 ਭਾਰਤੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੇ ਨਜ਼ਰਬੰਦੀ ਕੇਂਦਰਾਂ ਵਿੱਚ ਕੈਦ ਸਨ। ਇਨ੍ਹਾਂ ਵਿੱਚੋਂ 104 ਨੂੰ ਹਾਲ ਹੀ ਵਿੱਚ ਭਾਰਤ ਡਿਪੋਰਟ ਕੀਤਾ ਗਿਆ।
ਇਸ ਤੋਂ ਇਲਾਵਾ 17,940 ਭਾਰਤੀ ਹਨ ਜੋ ਬਾਹਰ ਹਨ, ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਦੇ ਪੈਰਾਂ ਵਿੱਚ ਡਿਜ਼ੀਟਲ ਟਰੈਕਰ (ਐੱਕਲ ਮਾਨੀਟਰ) ਫਿੱਟ ਹਨ। ICE 24 ਘੰਟੇ ਉਹਨਾਂ ਦੀ ਸਥਿਤੀ ਨੂੰ ਟਰੈਕ ਕਰਕੇ ਨਜ਼ਰ ਰੱਖਦਾ ਹੈ।
Published on: ਫਰਵਰੀ 7, 2025 2:05 ਬਾਃ ਦੁਃ