ਪੰਜਾਬ ਸਰਕਾਰ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਤੇ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ: ਖੁੱਡੀਆਂ
ਵੇਰਕਾ ਫਰੀਦਕੋਟ ਦੇ ਨਵੇਂ ਚੁਣੇ ਗਏ ਚੇਅਰਮੈਨ ਦੇ ਅਹੁਦਾ ਸੰਭਾਲਣ ਮੌਕੇ ਦਿੱਤੀਆਂ ਸ਼ੁਭ ਕਾਮਨਾਵਾਂ
ਫ਼ਰੀਦਕੋਟ 07 ਫ਼ਰਵਰੀ,2025, ਦੇਸ਼ ਕਲਿੱਕ ਬਿਓਰੋ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੇਰਕਾ ਫਰੀਦਕੋਟ ਦੇ ਨਵੇਂ ਚੁਣੇ ਗਏ ਚੇਅਰਮੈਨ ਸ਼੍ਰੀ ਸ਼ੇਰਵੀਰ ਸਿੰਘ ਨੂੰ ਅੱਜ ਵੇਰਕਾ ਦਫਤਰ ਵਿਖੇ ਉਨ੍ਹਾਂ ਦੇ ਆਹੁਦੇ ਤੇ ਬਿਰਾਜਮਾਨ ਕੀਤਾ ਤੇ ਉਨ੍ਹਾਂ ਨੂੰ ਆਪਣਾ ਕੰਮ ਪੂਰੀ ਮਿਹਨਤ ਤੇ ਲਗਨ ਤੇ ਮਿਹਨਤ ਨਾਲ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।ਚੇਅਰਮੈਨ ਵੇਰਕਾ ਫਰੀਦਕੋਟ ਡੇਅਰੀ ਦੇ 12 ਬੋਰਡ ਆਫ ਡਾਇਰੈਕਟਰ ਦੀ ਚੋਣ ਮਿਤੀ 14.12.2024 ਨੂੰ ਹੋਈ ਸੀ। ਸ਼੍ਰੀ ਸ਼ੇਰਵੀਰ ਸਿੰਘ ਨੂੰ ਸਮੂਹ ਬੋਰਡ ਆਫ ਡਾਇਰਕੈਟਰਜ ਵੱਲੋਂ ਸਰਬ ਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਸੀ।
ਇਸ ਮੌਕੇ ਖੇਤੀਬਾੜੀ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਨਵੇ ਚੁਣੇ ਗਏ ਚੇਅਰਮੈਨ ਸ਼੍ਰੀ ਸ਼ੇਰਵੀਰ ਸਿੰਘ ਨੂੰ ਚੇਅਰਮੈਨ ਤੇ ਬੋਰਡ ਆਫ ਡਾਇਰੈਕਟਰ ਨੂੰ ਸਹਿਕਾਰੀ ਅਦਾਰੇ ਵੇਰਕਾ ਨੂੰ ਹੋਰ ਬੁਲੰਦੀਆਂ ਤੇ ਲੈ ਜਾਣ ਲਈ ਮਿਲਕੇ ਕੰਮ ਕਰਨ ਨੂੰ ਕਿਹਾ ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਅਤੇ ਸਹਿਕਾਰੀ ਲਹਿਰ ਨਾਲ ਜੁੜੇ ਲੋਕਾਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਹੈ। ਉਨ੍ਹਾਂ ਨਵੇਂ ਚੁਣੇ ਗਏ ਚੇਅਰਮੈਨ ਅਤੇ ਡਾਇਰੈਕਟਰ ਨੂੰ ਕਿਹਾ ਕਿ ਉਹ ਵੇਰਕਾ ਨਾਲ ਵੱਧ ਤੋਂ ਵੱਧ ਦੁੱਧ ਉਤਪਾਦਕਾਂ ਨੂੰ ਜੋੜਨ ਤੇ ਦੁੱਧ ਉਤਪਾਦਕਾਂ ਤੇ ਅਦਾਰੇ ਦੀ ਬਿਹਤਰੀ ਤੇ ਤਰੱਕੀ ਲਈ ਕੰਮ ਕਰਨ।
ਵੇਰਕਾ ਫਰੀਦਕੋਟ ਡੇਅਰੀ ਚੇਅਰਮੈਨ ਦੀ ਚੋਣ ਮੌਕੇ ਵੇਰਕਾ ਫਰੀਦਕੋਟ ਦਫਤਰ ਦਾ ਸਮੂਹ ਸਟਾਫ,ਡਿਪਟੀ ਜਨਰਲ ਮੈਨੇਜਰ ਸ਼੍ਰੀ ਸ਼ਤਿੰਦਰ ਮੌਰੀਆ, ਮਿਲਕਫੈਡ ਮੁੱਖ ਦਫਤਰ ਨੁਮਾਇੰਦਾ ਸ਼੍ਰੀ ਅਨਿਮੇਸ਼ ਪ੍ਰਮਾਣਿਕ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਨਵਕਾਸ਼ ਸਿੰਘ ਅਤੇ ਡਿਪਟੀ ਡਾਇਰਕੈਟਰ ਡੇਅਰੀ ਡਿਵੈਲਪਮੈਂਟ ਸ਼੍ਰੀ ਨਿਰਵੈਰ ਸਿੰਘ ਸਰਕਾਰੀ ਨੁਮਾਇੰਦੇ ਵੀ ਹਾਜਰ ਸਨ।
Published on: ਫਰਵਰੀ 7, 2025 2:34 ਬਾਃ ਦੁਃ