ਨਿਰਮਾਣ ਅਧੀਨ ਬੁਲੇਟ ਟਰੇਨ ਸਟੇਸ਼ਨ ‘ਤੇ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਪਹੁੰਚੀਆਂ
ਅਹਿਮਦਾਬਾਦ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਹਿਮਦਾਬਾਦ ‘ਚ ਬਣ ਰਹੇ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ‘ਤੇ ਅੱਜ ਸਵੇਰੇ ਵੈਲਡਿੰਗ ਦੌਰਾਨ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਪਹੁੰਚੀਆਂ। ਜਿੱਥੇ 2 ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਮਜ਼ਦੂਰਾਂ ਅਨੁਸਾਰ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਲੱਕੜ ਨੂੰ ਅੱਗ ਲੱਗ ਗਈ। ਹਵਾ ਕਾਰਨ ਅੱਗ ਹੋਰ ਫੈਲ ਗਈ।
Published on: ਫਰਵਰੀ 8, 2025 12:20 ਬਾਃ ਦੁਃ