ਅਧਿਆਪਕ ‘ਤੇ ਹੋਏ ਹਮਲੇ ਦੇ ਸੰਬੰਧ ‘ਚ ਐੱਸ.ਐੱਸ.ਪੀ. ਨਾਲ ਅਧਿਆਪਕ ਵਫ਼ਦ ਨੇ ਕੀਤੀ ਮੀਟਿੰਗ 

ਪੰਜਾਬ

ਪਟਿਆਲਾ, 8 ਫਰਵਰੀ, ਦੇਸ਼ ਕਲਿੱਕ ਬਿਓਰੋ :

ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੀ ਅਗਵਾਈ ‘ਚ ਇੱਕ ਅਧਿਆਪਕ ਵਫਦ ਵੱਲੋਂ ਐੱਸ.ਐੱਸ.ਪੀ. ਪਟਿਆਲਾ ਨਾਨਕ ਸਿੰਘ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਜਾਨਲੇਵਾ ਹਮਲੇ ਦੇ ਸ਼ਿਕਾਰ ਈਟੀਟੀ ਅਧਿਆਪਕ ਸਤਵੀਰ ਚੰਦ ਦੇ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਮੁੱਦਾ ਰੱਖਦਿਆਂ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਕੇ ਸਮੁੱਚੀ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ,ਜਿਹਨਾਂ ਇਸ ਘਟਨਾ ਦੀ ਨਿਰਪੱਖ ਜਾਂਚ ਐੱਸ.ਪੀ ਸਿਟੀ ਤੋਂ ਕਰਵਾਉਣ ਦਾ ਭਰੋਸਾ ਦਿੱਤਾ। ਗੌਰਤਲਬ ਹੈ ਕਿ ਲੰਘੇ ਕੱਲ ਅਧਿਆਪਕਾਂ ਦਾ ਵਫਦ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੂੰ ਮਿਲਿਆ ਸੀ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੀਓਐੱਸ,ਪੁਲਿਸ ਲਾਈਨ ਵਿੱਚ ਇਹ ਮੀਟਿੰਗ ਹੋਈ ਹੈ।

   ਮੀਟਿੰਗ ਵਿੱਚ ਸ਼ਾਮਲ ਅਧਿਆਪਕ ਆਗੂਆਂ ਹਰਵਿੰਦਰ ਰੱਖੜਾ,ਪਰਮਜੀਤ ਸਿੰਘ ਨੇ ਦੱਸਿਆ ਕਿ ਸਤਵੀਰ ਚੰਦ ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਫੜਨ ਲਈ ਪਾਤੜਾਂ ਪੁਲਿਸ ਵੱਲੋਂ ਕੋਈ ਗੰਭੀਰਤਾ ਨਾ ਦਿਖਾਉਣਾ ਅਤੇ ਪੀੜਤ ਅਧਿਆਪਕ ਦੀ ਗੁਰਦਾਸਪੁਰ ਵਿਖੇ ਕੀਤੀ ਜਬਰੀ ਬਦਲੀ ਸੱਤਾਧਾਰੀ ਧਿਰ ਦੇ ਸਿਆਸੀ ਦਬਾਅ ਅਧੀਨ ਕੀਤੀ ਕਾਰਵਾਈ ਹੈ।ਸਕੂਲ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਪ੍ਰਾਇਮਰੀ ਅਧਿਆਪਕ ਖਿਲਾਫ ਹੋ ਰਹੀ ਇਸ ਦੋਹਰੀ ਧੱਕੇਸ਼ਾਹੀ ਖਿਲਾਫ ਅਧਿਆਪਕਾਂ ਵਿੱਚ ਤਿੱਖਾ ਰੋਸ ਹੈ ਜਿਸ ਤਹਿਤ ਪਾਤੜਾਂ ਤਹਿਸੀਲ ਵਿੱਚ ਪ੍ਰਸ਼ਾਸਨ ਅਤੇ ਆਪ ਸਰਕਾਰ ਖਿਲਾਫ ਪਿਛਲੇ ਦਿਨੀਂ ਵੱਡਾ ਮੁਜ਼ਾਹਰਾ ਵੀ ਹੋਇਆ ਹੈ।

       ਅਧਿਆਪਕ ਆਗੂਆਂ ਜਸਪਾਲ ਖਾਂਗ,ਕੰਵਲ ਨੈਣ ਅਤੇ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਨਿਆਂ ਮਿਲਣਾ ਯਕੀਨੀ ਬਣਾਉਣ ਲਈ ਅਧਿਆਪਕ ਜੱਥੇਬੰਦੀਆਂ ਵੱਲੋਂ ਜਿੱਥੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਜਾ ਰਿਹਾ ਹੈ ਉੱਥੇ ਅਗਲੇ ਦਿਨਾਂ ਵਿੱਚ ਬੇਬੁਨਿਆਦ ਦੋਸ਼ਾਂ ਦੇ ਅਧਾਰ ਤੇ ਬਿਨਾਂ ਕੋਈ ਪੜਤਾਲ ਕੀਤੀਆਂ ਜਬਰੀ ਬਦਲੀ ਕਰਨ ਵਾਲੇ ਡਾਇਰੈਕਟਰ ਸਕੂਲ ਐਜੂਕੇਸ਼ਨ(ਐਲੀਮੈਂਟਰੀ) ਨੂੰ ਵੀ ਮਿਲਿਆ ਜਾਵੇਗਾ ਅਤੇ ਬਦਲੀ ਫੌਰੀ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਪੀੜਤ ਅਧਿਆਪਕ ਨੂੰ ਇਨਸਾਫ ਦਿਵਾਉਣ ਅਤੇ ਬਦਲੀ ਰੱਦ ਕਰਵਾਉਣ ਲਈ ਸਾਂਝੀ ਮੀਟਿੰਗ ਕਰਕੇ ਜਲਦ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

     ਇਸ ਮੌਕੇ ਅਤਿੰਦਰ ਪਾਲ ਸਿੰਘ,ਭੀਮ ਸਿੰਘ,ਗੁਰਜੀਤ ਘੱਗਾ,ਬਲਜਿੰਦਰ ਸਿੰਘ,ਸਤਵੀਰ ਚੰਦ,ਕ੍ਰਿਸ਼ਨ ਸਿੰਘ,ਹਰਪ੍ਰੀਤ ਸਿੰਘ,ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।

Published on: ਫਰਵਰੀ 8, 2025 6:16 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।