ਚੰਡੀਗੜ੍ਹ, 8 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਨੇ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਦੀ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕਰਦਿਆ ਤੇ ਭਾਜਪਾ ਵਰਕਰਾ ਨੂੰ ਵਧਾਈਆ ਦਿੰਦੇ ਕਿਹਾ ਕਿ ਦਿੱਲੀ ਵਿੱਚੋ ਝੂਠ ਦਾ ਅਧਿਆਏ ਖ਼ਤਮ ਹੋ ਗਿਆ ਹੈ,ਇਸ ਲਈ ਦਿੱਲੀ ਵਾਸੀਆਂ ਨੂੰ ਹਾਰਦਿਕ ਵਧਾਈਆ ਤੇ ਬਹੁਤ ਬਹੁਤ ਧੰਨਵਾਦ ,ਉਹਨਾ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ ,ਪੰਜਾਬੀ ਵੀ ਭਾਜਪਾ ਨੂੰ ਮੌਕਾ ਦੇਣਗੇ,ਜੀਵਨ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਜਨਤਾ ਨੂੰ ਸਾਫ ਸੁਥਰਾ ਪਾਣੀ ਤੇ ਹੋਰ ਲੋੜੀਦੀਆਂ ਸਹੂਲਤਾ ਮੁਹੱਈਆ ਕਰਵਾਉਣ ਵਿੱਚ ਨਾਕਾਮ ਸਾਬਿਤ ਹੋਈ, ਸਿਰਫ ਸਰਾਬ ਦਾ ਪ੍ਰਚਾਰ ਕਰਨ ਵਿਚ ਮਸਤ ਰਹੀ।ਉਹਨਾ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਦਿੱਲੀ ਵਾਸੀਆਂ ਦੀਆ ਉਮੀਦਾ ਤੇ ਖਰਾ ਉਤਰੇਗੀ ਤੇ ਦਿੱਲੀ ਦਾ ਵਿਕਾਸ ਕਰੇਗੀ।
Published on: ਫਰਵਰੀ 8, 2025 5:34 ਬਾਃ ਦੁਃ