ਦਿੱਲੀ ਵਿਧਾਨ ਸਭਾ ਚੋਣ ਨਤੀਜੇ: 27 ਸਾਲ ਬਾਅਦ ਦਿੱਲੀ ‘ਚ ਕਮਲ ਖਿੜਣ ਦੀ ਸੰਭਾਵਨਾ
ਨਵੀਂ ਦਿੱਲੀ: 8 ਫਰਵਰੀ, ਦੇਸ਼ ਕਲਿੱਕ ਬਿਓਰੋ
ਹੁਣ ਤਕ ਦੇ ਚੋਣ ਰੁਝਾਨਾਂ ਤੋਂ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਲਗਭਗ 27 ਸਾਲ ਬਾਅਦ ਕਮਲ ਖਿੜਨ ਦੀ ਸੰਭਾਵਨਾ ਬਣ ਗਈ ਹੈ। ਆਮ ਆਦਮੀ ਪਾਰਟੀ ਦੀ ਤਿੰਨ ਵਾਰ ਗਿਆਰਾਂ ਸਾਲ ਲਈ ਰਹੀ ਸਰਕਾਰ ਲਗਦਾ ਹੈ ਐਂਟੀ ਇੰਕੁਬੈਂਸੀ ਕਾਰਨ ਪਛੜ ਗਈ ਹੈ। ਜਮੁਨਾ ਦੀ ਸਫਾਈ, ਆਮ ਆਦਮੀ ਕਲੀਨਿਕ ਦੀ ਮਾੜੀ ਹਾਲਤ, ਦਿੱਲੀ ਦੀ ਸਫਾਈ, ਸਿੱਖਿਆ ਦੇ ਮਾਮਲੇ ‘ਤੇ ਬੀਜੇਪੀ ਤੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਡਟ ਕੇ ਅਲੋਚਨਾ ਕੀਤੀ ਜਿਸਦਾ ਲੋਕਾਂ ‘ਤੇ ਕਿਸੇ ਹੱਦ ਤਕ ਅਸਰ ਪਿਆ ਹੈ।ਜੇਕਰ ਦਿੱਲੀ ਵਿੱਚ ਇੰਡੀਆ ਗਠਜੋੜ ਚੋਣ ਲੜਦਾ ਤਾਂ ਇਸਦੀ ਜਿੱਤ ਦੀ ਭਾਰੀ ਸੰਭਾਵਨਾ ਸੀ ।ਪਰ ਮਹਾਂਰਸ਼ਟਰ ਚੋਣਾਂ ਤੋਂ ਬਾਅਦ ਗੱਠਜੋੜ ਵਿੱਚ ਦਰਾੜ ਏਨੀ ਵਧ ਗਈ ਜਿਸ ਕਾਰਨ ਸਾਰੀਆਂ ਪਾਰਟੀਆਂ ਬੇ-ਵਿਸ਼ਵਾਸ਼ੀ ਦੇ ਮਹੌਲ ਵਿੱਚ ਆ ਗਈਆਂ। ਜਿਸਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ। ਦਿੱਲੀ ਦੇ ਪਿਛਲੇ ਇਤਿਹਾਸ ਤੇ ਨਜ਼ਰ ਮਾਰਿਆਂ ਦਿੱਲੀ ‘ਚ ਵਿਧਾਨ ਸਭਾ ਬਣਨ ਤੋਂ ਬਾਦ ਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ।
2 ਦਸੰਬਰ 1993 ਤੱਕ ਭਾਰਤੀ ਜਨਤਾ ਪਾਰਟੀ ਦੇ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਅਤੇ ਸ਼ੁਸ਼ਮਾ ਸਵਰਾਜ ਦਿੱਲੀ ਦੇ ਮੁੱਖ ਮੰਤਰੀ ਬਣੇ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਮੁੱਖ ਮੰਤਰੀ, ਸ਼ੀਲਾ ਦੀਕਸ਼ਿਤ ਨੇ ਪੰਦਰਾਂ ਸਾਲਾਂ ਤੋਂ ਵੱਧ ਸਮੇਂ ਤੱਕ ਇਸ ਅਹੁਦੇ ‘ਤੇ ਰਹੇ।ਦਿੱਲੀ ਦੀ ਸਭ ਤੋਂ ਲੰਮੀ ਸੇਵਾ ਕਰਨ ਵਾਲੀ ਮੁੱਖ ਮੰਤਰੀ ਦੇ ਨਾਲ-ਨਾਲ ਕਿਸੇ ਵੀ ਭਾਰਤੀ ਰਾਜ ਦੀ ਸਭ ਤੋਂ ਲੰਮੀ ਸੇਵਾ ਕਰਨ ਵਾਲੀ ਮਹਿਲਾ ਮੁੱਖ ਮੰਤਰੀ, ਉਸਨੇ 1998 ਤੋਂ ਸ਼ੁਰੂ ਹੋ ਕੇ 15 ਸਾਲਾਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਦੀਕਸ਼ਿਤ ਨੇ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਦਿੱਲੀ ਵਿੱਚ ਲਗਾਤਾਰ ਤਿੰਨ ਚੋਣਾਂ ਜਿੱਤਾਂ ਦਰਜ ਕੀਤੀ। 28 ਦਸੰਬਰ 2013 ਨੂੰ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਪਹਿਲੇ ਰਾਜ ਪਾਰਟੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।ਉਦੋਂ ਤੋਂ ਆਮ ਆਦਮੀ ਪਾਰਟੀ ਲਗਾਤਾਰ ਦਿੱਲੀ ਛੇ ਕਾਬਜ਼ ਰਹੀ।
ਆਮ ਆਦਮੀ ਪਾਰਟੀ ਦੀ ਆਤਿਸ਼ੀ ਮਾਰਲੇਨਾ ਸਿੰਘ 17 ਸਤੰਬਰ 2024 ਤੋਂ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਹੈ।
Published on: ਫਰਵਰੀ 8, 2025 11:37 ਪੂਃ ਦੁਃ